05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗਿੱਦੜਪਿੰਡੀ ਰੇਲਵੇ ਪੁਲ ਦੀਆਂ ਕੈਂਚੀਆਂ ਨਾਲ ਜਾ ਲੱਗੇ ਸਤਲੁਜ ਦਰਿਆ ਦੇ ਵਧੇ ਪਾਣੀ ਨੇ ਲੋਹੀਆਂ ਬਲਾਕ ਦੇ ਲੋਕ ਡਰਾਏ <br/>

Ad Position 21
No active advertisement
(1) ਲੋਹੀਆਂ ਨੇੜਲੀ ਚਿੱਟੀ ਵੇਂਈਾ ਦੇ ਰਾਤੋ ਰਾਤ ਵਧਿਆ ਪਾਣੀ ਸਾਰਾ ਦਿਨ 'ਲੋਹੀਆਂ ਤੋਂ ਸਿੱਧੂਪੁਰ' ਨੂੰ ਜਾਂਦੀ ਸੜਕ ਤੋਂ ਵਗਦਾ ਰਿਹਾ, ਜੋ ਸੜਕ ਨੂੰ ਤੋੜਨ ਲਈ ਬਜ਼ਿੱਦ ਲੱਗਦਾ ਹੈ (2) ਗਿੱਦੜ ਪਿੰਡੀ ਰੇਲਵੇ ਪੁਲ ਦੀਆਂ ਕੈਂਚੀਆਂ ਨਾਲ ਲੱਗੇ ਪਾਣੀ ਦੇ ਦੋ ਦਿ੍ਸ਼, ਜੋ ਹੋਰ ਪਾਣੀ ਵਧਣ 'ਤੇ ਇਲਾਕੇ ਲਈ ਭਿਆਨਕ ਦਿ੍ਸ਼ ਪੇਸ਼ ਕਰ ਸਕਦੇ ਹਨ | (3) ਲੋਹੀਆਂ ਨੇੜਲੇ ਪਿੰਡ ਨਵਾਂ ਪਿੰਡ ਖਾਲੇਵਾਲ ਤੋਂ 'ਚਿੱਟੀ ਵੇਈਾ' ਦੇ ਠਾਠਾਂ ਮਾਰਦੇ ਪਾਣੀ ਦਾ ਦਿ੍ਸ਼ ਅਤੇ (4) ਨਵਾਂ ਪਿੰਡ ਦੋਨੇਵਾਲ ਅਤੇ ਮੱਖੀ ਨੇੜਲੀਆਂ ਫਸਲਾਂ ਨੂੰ ਡੋਬ ਚੁੱਕੇ ਪਾਣੀ ਦੀ ਮੂੰਹ ਬੋਲਦੀ ਤਸਵੀਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 03-09-2025
ਲੋਹੀਆਂ ਖਾਸ, 2 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪਿੱਛਲੇ 24 ਕੁ ਘੰਟਿਆਂ ਤੋਂ ਲਗਾਤਾਰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਸਤਲੁਜ ਦਰਿਆ ਦੇ ਕੰਢਿਆਂ ਤੋਂ ਉੱਠ ਕੇ ਪਾਸੇ ਉੱਚੀਆਂ ਥਾਵਾਂ 'ਤੇ ਜਾਣ ਦੀਆਂ ਅਪੀਲਾਂ, ਚਿਤਾਵਨੀਆਂ ਕਰਕੇ ਅਤੇ ਗਿੱਦੜ ਪਿੰਡੀ ਰੇਲਵੇ ਪੁੱਲ ਦੀਆਂ ਕੈਂਚੀਆਂ ਤੱਕ ਵੱਧੇ ਸਤਲੁਜ ਦਰਿਆ ਦੇੇ ਪਾਣੀ ਦੇ ਪੱਧਰ ਤੋਂ ਡਰੇ ਪਹਿਲਾਂ ਤੋਂ ਪ੍ਰਭਾਵਿਤ ਹੁੰਦੇ ਆਏ ਕਈ ਪਿੰਡਾਂ ਦੇ ਵਸਨੀਕਾਂ ਖਾਸ ਕਰਕੇ ਡੇਰਿਆਂ-ਢਾਣੀਆਂ ਦੇ ਲੋਕਾਂ ਨੇ ਆਪਣਾ ਕੀਮਤੀ ਸਮਾਨ ਮਾਲ ਡੰਗਰ ਅਤੇ ਜੀਆਂ ਜੰਤ ਉੱਚੀਆਂ ਥਾਵਾਂ 'ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ | ਇਸੇ ਦੌਰਾਨ ਲੋਹੀਆਂ ਇਲਾਕੇ 'ਚ ਨਵਾਂ ਪਿੰਡ ਦੋਨੇਵਾਲ, ਪਿੰਡ ਮੱਖੀ, ਨਵਾਂ ਪਿੰਡ ਖਾਲੇਵਾਲ, ਨੱਲ੍ਹ ਸਮੇਤ ਹਰ ਪਿੰਡ ਨੇੜਿਉਂ ਲੰਘਦੀ ਚਿੱਟੀ ਵੇਂਈ ਜਿਥੇ ਜਿਥੇ ਵੀ ਉਭਾਲੇ ਮਾਰੇ ਹਨ, ਉਥੋਂ ਦੀਆਂ ਨੇੜਲੀਆਂ ਫਸਲਾਂ ਨੂੰ ਤਾਂ ਕੱਲ੍ਹ ਦਾ ਹੀ ਡੋਬ ਦਿੱਤਾ ਹੈ, ਹੁਣ ਤਾਂ ਇਹ ਪਾਣੀ ਲੋਹੀਆਂ ਤੋਂ ਸਿੱਧੂਪੁਰ ਨੂੰ ਜਾਂਦੀ ਸੜਕ ਦੇ ਉੱਪਰ ਦੀ ਵਗਣਾ ਸ਼ੁਰੁੂ ਹੋ ਗਿਆ ਅਤੇ ਇਸ ਪਾਣੀ ਨੇ ਸੜਕ ਨੂੰ ਖੋਰਨਾ ਤੇ ਤੋੜਨਾ ਵੀ ਸ਼ੁਰੂ ਕਰ ਦਿੱਤਾ ਹੈ | ਇਸ ਪਾਣੀ ਨੇ ਪਿੰਡ ਸਿੱਧੂਪੁਰ 'ਚ ਦਾਖਲ ਹੋ ਕੇ ਕਈ ਘਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ | ਲੋਕਾਂ ਵੱਲੋਂ ਸਵੇਰ ਤੋਂ ਲੈ ਕੇ ਦੇਰ ਰਾਤ 10 ਵਜੇ ਤੱਕ ਜਿਥੇ ਸਤਲੁਜ ਦਰਿਆ ਦੀ ਅੰਦਰਲੀ ਸਥਿਤੀ ਬਾਰੇ, ਗਿੱਦੜ ਪਿੰਡੀ ਰੇਲਵੇ ਪੁੱਲ ਦੀਆਂ ਕੈਂਚੀਆਂ ਤੱਕ ਲੱਗੀ ਡਾਫ਼ ਬਾਰੇ ਅਤੇ ਚਿੱਟੀ ਵੇਂਈ ਬਾਰੇ ਵਾਰ ਵਾਰ ਇੱਕ ਦੂਜੇ ਨੂੰ ਪੁੱਛਦੇ ਅਤੇ ਜਾਣਕਾਰੀ ਸਾਂਝੀ ਕਰਦੇ ਨਜ਼ਰ ਆਏ | ਹੜ੍ਹ ਰੋਕੂ ਲੋਕ ਕਮੇਟੀ ਇਲਾਕਾ ਗਿੱਦੜ ਪਿੰਡੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਮੂ ਲੀਡਰ ਅਤੇ ਹੋਰ ਮੈਂਬਰਾਂ ਨੇ ਕਿਹਾ ਕਿ ਇਲਾਕੇ ਦੇ ਲੋਕ ਜੋ 2019 ਅਤੇ 2023 ਵਿੱਚ ਵੀ ਗਿੱਦੜ ਪਿੰਡੀ ਰੇਲਵੇ ਪੁੱਲ ਦੀਆਂ ਕੈਂਚੀਆਂ ਦੀ ਲੱਗੀ ਡਾਫ਼ ਕਾਰਨ ਹੜ੍ਹ ਪ੍ਰਭਾਵਿਤ ਹੋਏ ਸਨ, ਵੱਲੋਂ ਪ੍ਰਸ਼ਾਸ਼ਨ ਨੂੰ ਦੁਬਾਰਾ ਫਿਰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਰੇਲਵੇ ਪੁੱਲ ਦੀਆਂ ਹੇਠਾਂ ਨੂੰ ਜਾਂਦੀਆਂ ਕੈਂਚੀਆਂ ਨੂੰ ਉਤਾਰ ਕੇ 'ਲੁਧਿਆਣਾ ਰੇਲ ਪੁੱਲ ਵਾਂਗੂੰ' ਉੱਪਰ ਨੂੰ ਲਗਾ ਕੇ ਜਿਥੇ ਰੇਲ ਪੁੱਲ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ ਉਥੇ ਹੜ੍ਹਾਂ ਲਈ ਹਮੇਸ਼ਾਂ ਦੋਸ਼ੀ ਸਮਝੀਆਂ ਜਾਂਦੀਆਂ ਇਨ੍ਹਾਂ ਕੈਚੀਆਂ ਤੋਂ ਸਾਡਾ ਖਹਿੜਾ ਵੀ ਛੁਡਾ ਸਕਦੇ ਹਨ | ਇਸ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਭੇਜੀਆਂ ਐੱਨ.ਡੀ.ਆਰ.ਐੱਫ਼ ਦੀਆਂ ਟੀਮਾਂ ਨੇ ਲੋਹੀਆਂ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਥਾਵਾਂ 'ਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਸੰਭਾਲਣ ਸਬੰਧੀ ਤਿਆਰੀਆਂ ਜਾਰੀ ਰੱਖੀਆਂ ਹੋਈਆਂ ਸਨ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਲੋਹੀਆਂ ਦੇ ਪਿੰਡ ਫ਼ਤਿਹਪੁਰ ਭੰਗਵਾਂ ਵਿਖੇ ਹੜ੍ਹਾਂ ਦੀ ਰੋਕਥਾਮ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼... ਅਗਲੀ ਖ਼ਬਰ ਐੱਸ.ਡੀ.ਐੱਮ. ਫਿਲੌਰ ਨੇ ਬੀਤੀ ਰਾਤ ਸੰਭਾਵੀ ਹੜ੍ਹ ਪ੍ਰਬੰਧਾਂ ਦਾ ਲਿਆ ਜਾਇਜ਼ਾ
Ad Position 24