ਲੋਹੀਆਂ ਖਾਸ, 2 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਤਲੁਜ ਦਰਿਆ ਅੰਦਰ ਆਏ ਪਾਣੀ ਕਾਰਨ ਵੱਖ-ਵੱਖ ਥਾਵਾਂ 'ਤੇ ਅੰਦਰਲੇ ਕਿਸਾਨ ਅਤੇ ਮਜ਼ਦੂਰ ਵਰਗ ਦੇ ਲੋਕ ਪ੍ਰਭਾਵਿਤ ਹੋਏ ਹਨ, ਇਸੇ ਤਰਾਂ ਹੀ ਭਾਰੀ ਮੀਂਹ ਅਤੇ ਲੱਗੀ ਲੰਬੀ ਝੜੀ ਕਾਰਨ ਵੀ ਹੇਠਲੀ ਪੱਧਰ 'ਤੇ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੂੰ ਪ੍ਰਸ਼ਾਸ਼ਨ ਵੱਲੋਂ 'ਰਾਹਤ ਸਮੱਗਰੀ' ਵੰਡੀ ਜਾ ਰਹੀ ਹੈ, ਪਰ ਖਬਰਾਂ ਹਨ ਕਿ ਇਹ 'ਵੰਡ ਕਾਣੀ' ਹੋ ਰਹੀ ਹੈ, ਜਿਸ ਵਿੱਚ ਸੁਧਾਰ ਦੀ ਲੋੜ ਹੈ, ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਲਵੀਰ ਸਿੰਘ ਚੀਮਾ ਚੈਅਰਮੈਨ ਭਾਰਤ ਦਸ਼ਮੇਸ਼ ਤਰਨਾ ਦਲ 11 ਨਿਹੰਗ ਸਿੰਘਾ ਜੱਥੇਬੰਦੀਆਂ ਦਾ ਸਾਝਾਂ ਮੰਚ ਭਾਰਤ ਵੱਲੋਂ 'ਅਜੀਤ' ਨਾਲ ਕੀਤਾ ਗਿਆ | ਉਨ੍ਹਾਂ ਪ੍ਰਸਾਸ਼ਨ ਅਤੇ ਸਰਕਾਰੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਜਿਥੇ ਵੀ ਹੜ੍ਹਾਂ ਜਾਂ ਮੀਂਹ ਦੇ ਪਾਣੀ ਨਾਲ ਲੋਕ ਪ੍ਰਭਾਵਿਤ ਹੋਏ ਹਨ, ਉਹ ਭਾਵੇਂ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਵਰਗ ਨਾਲ ਸਬੰਧਿਤ ਹੋਣ ਉਨ੍ਹਾਂ ਨੂੰ ਬਣਦੀ ਸਹਾਇਤਾ, ਰਾਹਤ ਸਮੱਗਰੀ ਅਤੇ ਰਾਸ਼ੀ ਆਦਿ ਦੀ ਵੰਡ ਬਰਾਬਰ ਕਰਨ | ਉਨ੍ਹਾਂ ਕਿਹਾ ਕਿ ਕਿਸੇ ਵਿਸੇਸ਼ ਪਾਰਟੀ ਨਾਲ ਜੁੜੇ ਲੋਕਾਂ ਨੂੰ ਰਾਹਤ ਪਹੁੰਚਾਉਣ ਵਾਲੇ ਲੋਕਾਂ 'ਚ ਅਤੇ ਰੱਬ ਦੇ ਘਰ 'ਚ ਦੋਸ਼ੀ ਸਮਝੇ ਜਾਣਗੇ |