05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕੌਮੀ ਮਾਰਗ ਕੋਲ ਨਿਕਾਸੀ ਨਾ ਹੋਣ ਕਾਰਨ ਨਰਸਿੰਗ ਕਾਲਜ 'ਚ ਭਰਿਆ ਪਾਣੀ <br/>

Ad Position 21
No active advertisement
ਏ.ਪੀ.ਐੱਸ. ਕਾਲਜ ਆਫ਼ ਨਰਸਿੰਗ, ਮਲਸੀਆਂ ਦੇ ਬਾਹਰਲੇ ਪਾਸੇ ਇਕੱਠਾ ਹੋਇਆ ਪਾਣੀ ਅਤੇ (ਸੱਜੇ) ਅੰਦਰਲੇ ਪਾਸੇ ਭਰਿਆ ਪਾਣੀ | ਤਸਵੀਰਾਂ- ਸੁਖਦੀਪ ਸਿੰਘ <br/> 03-09-2025
ਮਲਸੀਆਂ, 2 ਸਤੰਬਰ (ਸੁਖਦੀਪ ਸਿੰਘ)-ਮਲਸੀਆਂ ਇਲਾਕੇ 'ਚ ਭਾਰੀ ਮੀਂਹ ਪੈਣ ਕਾਰਨ ਅਤੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਏ.ਪੀ.ਐੱਸ. ਕਾਲਜ ਆਫ਼ ਨਰਸਿੰਗ, ਮਲਸੀਆਂ ਵਿਖੇ ਪਾਣੀ ਭਰ ਗਿਆ | ਹਾਲਾਂਕਿ ਭਾਰੀ ਬਰਸਾਤ ਕਾਰਨ ਅਤੇ ਪਾਣੀ ਭਰਨ ਦੀ ਸਥਿਤੀ 'ਚ ਕਾਲਜ ਪ੍ਰਬੰਧਕਾਂ ਵਲੋਂ ਛੁੱਟੀਆਂ ਕਰਕੇ ਸਟਾਫ਼ ਤੇ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ | ਕਾਲਜ ਦੇ ਪ੍ਰਬੰਧਕ ਰਾਮ ਮੂਰਤੀ ਨੇ ਦੱਸਿਆ ਕਿ ਜਦੋਂ ਵੀ ਬਰਸਾਤ ਹੁੰਦੀ ਹੈ, ਨੇੜਲੇ ਖੇਤਾਂ ਦਾ ਸਾਰਾ ਪਾਣੀ ਕਾਲਜ ਦੇ ਆਸੇ-ਪਾਸੇ ਆ ਜਾਂਦਾ ਹੈ ਤੇ ਕੌਮੀ ਮਾਰਗ 'ਤੇ ਪਾਣੀ ਦੀ ਸਹੀ ਨਿਕਾਸੀ ਨਹੀਂ ਕੀਤੀ ਗਈ | ਜਿਸ ਕਾਰਨ ਕਾਲਜ 'ਚ ਪਾਣੀ ਵੜਨ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦੇ ਨਾਲ ਵੱਡਾ ਨੁਕਸਾਨ ਵੀ ਝੱਲਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਪਾਣੀ ਭਰਨ ਕਾਰਨ ਕਾਲਜ ਦੀ ਇਮਾਰਤ, ਫਰਨੀਚਰ, ਰਿਕਾਰਡ ਤੇ ਹੋਰ ਸਮਾਨ ਨੂੰ ਨੁਕਸਾਨ ਪੁੱਜਾ ਹੈ |

Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਪੈ ਰਹੀ ਬਰਸਾਤ ਦੇ ਚੱਲਦਿਆਂ ਧਾਰਮਿਕ ਸਥਾਨ ਦੀ ਕੰਧ ਢਿੱਠੀ <br/> ਅਗਲੀ ਖ਼ਬਰ ਪ੍ਰਸ਼ਾਸਨ ਅਤੇ ਸਰਕਾਰੀ ਧਿਰ ਪ੍ਰਭਾਵਿਤ ਲੋਕਾਂ ਨੂੰ ਹੀ ਰਾਹਤ ਸਮੱਗਰੀ ਵੰਡੇ-ਜਥੇਦਾਰ ਚੀਮਾ
Ad Position 24