ਫਿਲੌਰ, 2 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਮੁਹੱਲਾ ਕਾਜ਼ੀਆਂ 'ਚ ਦਰਬਾਰ ਹਜ਼ਰਤ ਬਾਬਾ ਸ਼ੇਖ ਮਦਨ ਵਣ ਪੀਰ ਦੀ ਕੰਧ ਢਹਿ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਪਵਿੱਤਰ ਸਥਾਨ ਦੇ ਸੇਵਾਦਾਰ ਸ਼ਾਮ ਲਾਲ ਬਿੱਲਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਰਕੇ ਦਰਬਾਰ ਹਜਰਤ ਬਾਬਾ ਸੇਖ ਮਦਨ ਵਣ ਪੀਰ ਦੀ ਇਮਾਰਤ ਦਾ ਕਾਫੀ ਨੁਕਸਾਨ ਹੋ ਗਿਆ ਹੈ ਅਤੇ ਇਕ ਵੱਡੀ ਕੰਧ ਵੀ ਢਹਿ ਢੇਰੀ ਹੋ ਗਈ ਹੈ, ਜਿਸ ਕਰਕੇ ਰਸੋਈ ਆਦਿ ਦਾ ਸਮਾਨ ਭੱਠੀਆਂ ਵਗੈਰਾ ਵੀ ਹੇਠਾਂ ਦਬ ਕੇ ਰਹਿ ਗਈਆਂ | ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਕਤ ਧਾਰਮਿਕ ਸਥਾਨ ਦੀ ਉਸਾਰੀ ਅਤੇ ਨੁਕਸਾਨ ਲਈ ਪ੍ਰਸ਼ਾਸਨ ਅਤੇ ਸੰਗਤਾਂ ਵੱਲੋਂ ਵਧ ਚੜ੍ਹ ਕੇ ਸਹਿਯੋਗ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਇਮਾਰਤ ਦੀ ਮੁੜ ਉਸਾਰੀ ਹੋ ਸਕੇ | ਇਸ ਮੌਕੇ ਪ੍ਰਧਾਨ ਤਿਲਕਰਾਜ, ਚਰਨਜੀਤ ਬਿੱਟੂ, ਸਤੀਸ਼ ਭੱਟੀ, ਲਛਮਣ ਦਾਸ, ਲਖਵੀਰ ਕੁਮਾਰ ਭੱਟੀ, ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਸੋਢੀ ਭੱਟੀ, ਹੈਪੀ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ |