ਫਿਲੌਰ, 2 ਸਤੰਬਰ (ਸਤਿੰਦਰ ਸ਼ਰਮਾ)-ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਸੰਧੂ ਅਤੇ ਜਨਰਲ ਸਕੱਤਰ ਤਾਰਾ ਚੰਦ ਜੱਖੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਪੈ ਰਹੀ ਭਾਰੀ ਬਰਸਾਤ ਅਤੇ ਪਿਛੋਂ ਪਹਾੜਾਂ ਤੋਂ ਆ ਰਹੇ ਦਰਿਆਈ ਪਾਣੀਆਂ ਕਾਰਨ ਸਮੁੱਚੇ ਪੰਜਾਬ ਵਿਚ ਕੁਦਰਤੀ ਆਫ਼ਤ ਆਈ ਹੋਈ ਹੈ, ਜਿਸ ਦੇ ਚਲਦਿਆਂ ਹਰ ਕੋਈ ਪ੍ਰੇਸ਼ਾਨ ਹੈ | ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿਚ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਪੀੜਤਾਂ ਦੇ ਹਰੇਕ ਦੁੱਖ ਵਿਚ ਸ਼ਰੀਕ ਹੈ ਅਤੇ ਲੋੜਵੰਦਾਂ ਦੀ ਮਦਦ ਵਾਸਤੇ ਹਰ ਤਰਾਂ ਦੀ ਮਦਦ ਲਈ ਤਿਆਰ ਹੈ | ਉਨ੍ਹਾਂ ਅਪੀਲ ਕੀਤੀ ਕਿ ਜਿਥੇ ਕਿਤੇ ਵੀ ਲੰਗਰ, ਪਸ਼ੂਆਂ ਲਈ ਪੱਠਿਆਂ ਅਤੇ ਰਿਹਾਇਸ਼ ਲਈ ਧਰਮਸ਼ਾਲਾਵਾਂ ਖੋਲ੍ਹਣ ਜਾਂ ਕੋਈ ਹੋਰ ਸੰਭਵ ਮਦਦ ਦੀ ਲੋੜ ਹੈ ਤਾਂ ਉਨ੍ਹਾਂ ਨੂੰ 98140-02116 'ਤੇ ਸੰਪਰਕ ਕਰੇ | ਉਨ੍ਹਾਂ ਇਲਾਕੇ ਦੀਆਂ ਸ੍ਰੀ ਗੁਰੂ ਰਵਿਦਾਸ ਸਭਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਲੋੜਵੰਦਾਂ ਦੀ ਜਥਾਸੰਭਵ ਮਦਦ ਕਰਨ ਲਈ ਅੱਗੇ ਆਉਣ | ਹੋਰਨਾਂ ਤੋਂ ਇਲਾਵਾ ਰਜਿੰਦਰ ਸੰਧੂ, ਮਨੋਜ਼ ਕੁਮਾਰ ਮੌਜੀ, ਬਲਜੀਤ ਸਿੰਘ, ਦਲਬੀਰ ਸਿੰਘ, ਬਾਬਾ ਪਰਮਜੀਤ ਸਿੰਘ, ਅਸ਼ੋਕ ਕੁਮਾਰ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਭਵਨ ਨੂਰਮਹਿਲ ਰੋਡ ਨੰਗਲ, ਸਾਬਕਾ ਕੌਂਸਲਰ ਪਰਮਾ ਨੰਦ, ਨਰਿੰਦਰ ਸੱਲ੍ਹਣ, ਰਣਜੀਤ ਕੁਮਾਰ ਅਤੇ ਅਮੀਰ ਚੰਦ ਆਦਿ ਵੱਡੀ ਗਿਣਤੀ 'ਚ ਹਾਜ਼ਰ ਸਨ |