ਪੀਰ ਬਾਬਾ ਬੁੱਢੇ ਸ਼ਾਹ ਦਰਬਾਰ ਫਰੀਦਪੁਰ ਦਾ ਸਾਲਾਨਾ ਜੋੜ ਮੇਲਾ 5 ਤੇ 6 ਸਤੰਬਰ ਨੂੰ
ਅਜੀਤ ਡੈਸਕ
03-09-2025
ਕਿਸ਼ਨਗੜ੍ਹ, 2 ਸਤੰਬਰ (ਹੁਸਨ ਲਾਲ)-ਕਿਸ਼ਨਗੜ੍ਹ-ਕਰਤਾਰਪੁਰ ਰੋਡ 'ਤੇ ਸਥਿਤ ਸੂਫੀ ਦਰਬਾਰ ਪੀਰ ਬਾਬਾ ਬੁੱਢੇ ਸ਼ਾਹ ਦਰਬਾਰ ਫਰੀਦਪੁਰ ਦਾ ਸਾਲਾਨਾ ਜੋੜ ਮੇਲਾ 5 ਤੇ 6 ਸਤੰਬਰ ਨੂੰ ਸਮੂਹ ਨਗਰ ਨਿਵਾਸੀਆਂ ਤੇ ਉਕਤ ਦਰਬਾਰ ਮੇਲਾ ਪ੍ਰਬੰਧਕ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਦਿਨ ਸੁੱਕਰਵਾਰ ਤੇ ਸ਼ਨੀਵਾਰ ਨੂੰ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ¢ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਕਮਲਜੀਤ ਸਿੰਘ ਮੰਗਾ, ਸਲਾਹਕਾਰ ਗੁਰਨਾਮ ਸਿੰਘ ਤੇ ਜੋਗਿੰਦਰ ਸਿੰਘ ਤੇ ਸਮੁੱਚੀ ਮੇਲਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਸਾਂਝੇ ਤÏਰ ਤੇ ਦੱਸਿਆ ਕਿ 5 ਸਤੰਬਰ ਸ਼ੁੱਕਰਵਾਰ ਨੂੰ ਝੰਡੇ ਤੇ ਚਾਦਰ ਪੋਸ਼ੀ ਦੀ ਰਸਮ ਉਪਰੰਤ ਸ਼ਾਮ ਚਾਰ ਤੋਂ ਛੇ ਵਜੇ ਤੱਕ ਕਵਾਲ ਮਲਕੀਤ ਕਾਦਰੀ ਅਤੇ ਸ਼ਾਮ 6 ਵਜੇ ਤੋਂ ਲੈ ਕੇ 8 ਵਜੇ ਤੱਕ ਗਿੱਲ ਸਿਸਟਰਜ਼ ਸੂਫੀ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕਰਨਗੀਆਂ¢ 6 ਸਤੰਬਰ ਸ਼ਨੀਵਾਰ ਨੂੰ 11 ਤੋਂ 12 ਵਜੇ ਤੱਕ ਸਾਬ ਹੀਰ ਮਿਊਜ਼ੀਕਲ ਗਰੁੱਪ ਅਤੇ ਬਾਅਦ ਦੁਪਹਿਰ ਇੱਕ ਵਜੇ ਤੋਂ ਸ਼ਾਮ 5 ਵਜੇ ਤੱਕ ਪੰਮੀ ਐਂਡ ਨਕਾਲ ਪਾਰਟੀ ਦੇ ਨਕਾਲ ਕਲਾਕਾਰ ਸੱਭਿਆਚਾਰਕ ਤੇ ਸੂਫੀਆਨਾ ਕਲਾਮਾਂ ਨਾਲ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ¢