06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਰਸਾਤ ਕਾਰਨ ਛੱਤ ਡਿਗਣ ਕਰਕੇ ਪਾਲਤੂ ਪਸ਼ੂਆਂ ਦੀ ਹੋਈ ਮੌਤ <br/>

Ad Position 21
No active advertisement
ਪਿੰਡ ਰਾਏਪੁਰ ਅਰਾਈਆਂ 'ਚ ਢੱਠੇ ਘਰ ਦੀ ਤਸਵੀਰ | ਤਸਵੀਰ-ਸਤਿੰਦਰ ਸ਼ਰਮਾ <br/> 03-09-2025
ਫਿਲੌਰ, 2 ਸਤੰਬਰ (ਰਾਜ ਨੰਗਲ)-ਨੇੜਲੇ ਪਿੰਡ ਰਾਏਪੁਰ ਅਰਾਈਆਂ ਦੇ ਵਸਨੀਕ ਪੀਰ ਦੱਤ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਰਸਾਤ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਗਿਰ ਗਈ ਜਿਸ ਕਰਕੇ ਘਰ ਅੰਦਰ ਬੱਝੇ ਪਸ਼ੂਆਂ ਇਕ ਗਊ, ਇਕ ਕੱਟਰੂ ਅਤੇ 2 ਬੱਕਰੀਆਂ ਚਪੇਟ ਵਿਚ ਆ ਗਏ | ਪੀਰ ਦੱਤ ਨੇ ਦੱਸਿਆ ਕਿ ਛੱਤ ਡਿੱਗਣ ਕਰਕੇ 2 ਬੱਕਰੀਆਂ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ | ਕੱਟਰੂ ਅਤੇ ਗਊ ਗੰਭੀਰ ਜ਼ਖਮੀ ਹੋ ਗਏ | ਉਸ ਦੱਸਿਆ ਕਿ ਉਹ ਇਕ ਗਰੀਬ ਪਰਿਵਾਰ ਹੈ ਅਤੇ ਗਊਆਂ ਅਤੇ ਬੱਕਰੀਆਂ ਦਾ ਦੁੱਧ ਵੇਚ ਕੇ ਉਨ੍ਹਾਂ ਦਾ ਗੁਜ਼ਾਰਾ ਚੱਲਦਾ ਸੀ | ਉਨ੍ਹਾਂ ਆਪਣੀ ਗਰੀਬੀ ਦਾ ਵਾਸਤਾ ਦਿੰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੀ ਮਾਲੀ ਮਦਦ ਕਰਦੇ ਹੋਏ ਮੁਆਵਜ਼ਾ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਚੱਕ ਸਾਹਬੂ ਵਿਖੇ ਸ਼ੁਰੂ ਕੀਤੀ ਲੰਗਰ ਦੀ ਸੇਵਾ ਅਗਲੀ ਖ਼ਬਰ ਸ਼ਾਹਕੋਟ ਮੇਨ ਬਜ਼ਾਰ 'ਚ ਕਬਾੜ ਦੀ ਦੁਕਾਨ ਵਿੱਚ ਲੱਗੀ ਭਿਆਨਕ ਅੱਗ ਕਾਰਨ ਲੱਖਾਂ ਦਾ ਨੁਕਸਾਨ <br/>
Ad Position 24