ਅੱਪਰਾ, 2 ਸਤੰਬਰ (ਦਲਵਿੰਦਰ ਸਿੰਘ ਅੱਪਰਾ)-ਬੀਤੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਬਹੁਤ ਸਾਰੇ ਲੋਕਾਂ ਦੇ ਕੰਮ ਧੰਦੇ ਬੰਦ ਹਨ | ਕਈ ਦਿਹਾੜੀਦਾਰ, ਰੇਹੜੀ ਫੜ੍ਹੀ ਵਾਲੇ ਅਤੇ ਰਿਕਸ਼ਾ ਆਦਿ ਚਲਾਉਣ ਦਾ ਕੰਮ-ਕਾਰ ਕਰਨ ਵਾਲੇ ਲੋਕਾਂ ਦਾ ਕੰਮ ਧੰਦਾ ਬੰਦ ਹੈ | ਇਹਨਾਂ ਹਾਲਾਤਾਂ 'ਚ ਗੁਰਦੁਆਰਾ ਸਿੰਘ ਸਭਾ ਚੱਕ ਸਾਹਬੂ ਵਿਖੇ ਇਲਾਕੇ ਦੇ ਜ਼ਰੂਰਤਮੰਦ ਲੋਕਾਂ ਲਈ ਲੰਗਰ ਦੀ ਸੇਵਾ ਆਰੰਭ ਕੀਤੀ ਗਈ ਹੈ | ਐਨ. ਆਰ. ਆਈ. ਵੀਰਾਂ, ਗ੍ਰਾਮ ਪੰਚਾਇਤ ਚੱਕ ਸਾਹਬੂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਲੰਗਰ ਸੇਵਾ ਮੀਂਹ ਦਾ ਪ੍ਰਕੋਪ ਰੁਕਣ ਤੱਕ ਜਾਰੀ ਰਹੇਗੀ | ਇਸ ਮੌਕੇ ਸਿਮਰਜੀਤ ਕੌਰ ਸਰਪੰਚ, ਮੈਂਬਰ ਪੰਚਾਇਤ ਦਲਵੀਰ ਕੌਰ, ਕਮਲੇਸ਼ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਤੀਰਥ ਸਿੰਘ ਮੈਂਗੜਾ ਪੰਚ, ਤਰਸੇਮ ਲਾਲ ਪੰਚ, ਗੁਰਪ੍ਰੀਤ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਬਲਕਾਰ ਸਿੰਘ ਸਹੋਤਾ, ਜੱਸੀ ਰਾਣੂੰ, ਕੇਸਰ ਸਿੰਘ, ਅਮਰਜੀਤ ਸਿੰਘ ਸ਼ੇਰਗਿਲ, ਰਾਕੇਸ਼ ਕੁਮਾਰ ਬੱਬੂ, ਕਮਲ ਕੁਮਾਰ, ਓਾਕਾਰ ਸਿੰਘ ਅਤੇ ਪਿੰਡ ਦੇ ਹੋਰ ਵੀ ਮੋਹਤਵਰ ਸੱਜਣ ਹਾਜ਼ਰ ਸਨ |