06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪ੍ਰਾਚੀਨ ਸ਼ਿਵ ਮੰਦਰ ਵਿਚ ਸ੍ਰੀ ਰਾਧਾ ਅਸ਼ਟਮੀ ਉਤਸਵ ਮਨਾਇਆ <br/>

Ad Position 21
No active advertisement
ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਖਾਸ ਵਿਖੇ ਸ੍ਰੀ ਰਾਧਾ ਅਸ਼ਟਮੀ ਦਾ ਉਤਸਵ ਮਨਾਏ ਜਾਣ ਸਮੇਂ ਹਾਜ਼ਰ ਸ਼ਰਧਾਲੂ | <br/> 03-09-2025
ਲੋਹੀਆਂ ਖਾਸ, 2 ਸਤੰਬਰ (ਬਲਵਿੰਦਰ ਸਿੰਘ ਵਿੱਕੀ)-ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਖਾਸ ਦੇ ਗੱਦੀ ਨਸ਼ੀਨ ਸ਼੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਸ਼ਿਪਰਾ ਗਿਰੀ ਦੀ ਅਗਵਾਈ ਹੇਠ ਸ੍ਰੀ ਰਾਧਾ ਅਸ਼ਟਮੀ ਦਾ ਉਤਸਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਮੰਦਰ ਵਿੱਚ ਸ਼੍ਰੀ ਰਾਧਾ ਰਾਣੀ ਜੀ ਦਾ ਗੁਣਗਾਨ ਜਲੰਧਰ ਤੋਂ ਆਏ ਭਜਨ ਗਾਇਕ ਸ਼੍ਰੀ ਅੰਗਦ ਜੀ ਵੱਲੋਂ ਕੀਤਾ ਗਿਆ | ਭਾਰੀ ਬਾਰਿਸ਼ ਦੇ ਬਾਵਜੂਦ ਵੀ ਸ਼੍ਰੀ ਰਾਧਾ ਅਸ਼ਟਮੀ ਮਨਾਏ ਜਾਣ ਦਾ ਸੰਗਤਾਂ ਵਿੱਚ ਬੜਾ ਉਤਸ਼ਾਹ ਸੀ ਅਤੇ ਸੰਗਤਾਂ ਵੱਡੀ ਗਿਣਤੀ 'ਚ ਮੰਦਰ ਵਿੱਚ ਪਹੁੰਚੀਆਂ ਅਤੇ ਗਾਇਕ ਸ਼੍ਰੀ ਅੰਗਦ ਵੱਲੋਂ ਗਾਏ ਗਏ ਸ਼੍ਰੀ ਰਾਧਾ ਰਾਣੀ ਜੀ ਦੇ ਭਜਨਾ ਤੇ ਭਗਤ ਝੂਮਣ ਲੱਗੇ ਅਤੇ ਰਾਧਾ ਰਾਣੀ ਦੇ ਰੰਗ ਵਿੱਚ ਰੰਗੇ ਗਏ | ਇਸ ਮੌਕੇ ਸ਼ਿਪਰਾ ਗਿਰੀ ਵਲੋਂ ਸ਼੍ਰੀ ਰਾਧਾ ਅਸ਼ਟਮੀ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਮਹੰਤ ਗੋਪਾਲ ਗਿਰੀ, ਮਹੰਤ ਅਨੁਰਧ ਗਿਰੀ, ਪੰਡਿਤ ਪਾਰਸ, ਧਰਮ ਰਾਜ, ਦਿਨੇਸ ਗੁਪਤਾ, ਸੰਜੀਵ ਕੁਮਾਰ ਕੰਡਾ, ਬੋਬੀ ਕੰਡਾ, ਕਮਲ ਸਰਮਾ, ਪ੍ਰੇਮ ਕੁਮਾਰ ਸੱਦੀ, ਖਜਾਨਚੀ ਦਾਸ, ਪ੍ਰਸੋਤਮ ਲਾਲ ਗੁਪਤਾ, ਸੰਤੋਖ ਸਿੰਘ, ਰਕੇਸ ਟਾਰਗਟ, ਰਵੀ ਸੰਕਰ, ਗੌਰਵ ਗੁਪਤਾ, ਲੱਕੀ ਮਤਰੀ, ਕਪਿਲ ਕਵੀ, ਪ੍ਰਦੀਪ ਮਹਿਤਾ, ਯੋਗੇਸ਼ਵਰ, ਨਰਿੰਦਰ ਕਾਲੀਆ, ਹਨੀ ਸਰਮਾ, ਵਿਪਨ, ਅਨਿਲ ਕੌਸ਼ਲ , ਰਾਜੇਸ ਗੁਪਤਾ ਰਾਜੂ, ਵਿੱਕੀ ਗੁਪਤਾ, ਅਮਿਤ ਰੱਤਾਂ, ਸਾਹਿਲ ਸ਼ਰਮਾ, ਰਿਤੀਸ ਗੁਪਤਾ ਹਾਜਰ ਸਨ | ਇਸ ਮੌਕੇ ਲੰਗਰ ਪ੍ਰਸ਼ਾਦ ਅਤੁੱਟ ਵਰਤਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਦੇ ਮੁਹੱਲਾ ਰਾਗੜੀਆਂ ਵਾਸੀ ਵੱਡੀ ਗਿਣਤੀ 'ਚ 'ਆਪ' ਵਿੱਚ ਸ਼ਾਮਿਲ <br/> ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਚੱਕ ਸਾਹਬੂ ਵਿਖੇ ਸ਼ੁਰੂ ਕੀਤੀ ਲੰਗਰ ਦੀ ਸੇਵਾ
Ad Position 24