ਆਦਮਪੁਰ, 2 ਸਤੰਬਰ (ਹਰਪ੍ਰੀਤ ਸਿੰਘ)-ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਆਦਮਪੁਰ ਦੇ ਮੁਹੱਲਾ ਰਾਗੜੀਆਂ ਵਾਸੀ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਆਪ ਵਿੱਚ ਸ਼ਾਮਿਲ | ਜਾਣਕਾਰੀ ਦਿੰਦੇ ਪ੍ਰਧਾਨ ਕਾਰਣ ਚੁੰਬਰ ਨੇ ਦੱਸਿਆ ਕਿ ਮੁਹੱਲਾ ਵਾਸੀਆਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਜਿਨ੍ਹਾਂ ਵਿਚ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟਣ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਪਵਨ ਟੀਨੂੰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਉਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉਪਰੰਤ ਮੌਕੇ ਤੇ ਹੱਲ ਕੀਤੀਆਂ ਜਿਸ ਕਰਕੇ ਮੁਹੱਲਾ ਵਾਸੀ ਵੱਖ-ਵੱਖ ਪਾਰਟੀਆਂ ਛੱਡ ਕੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ 'ਆਪ' ਵਿੱਚ ਸ਼ਾਮਿਲ ਹੋਏ | ਪਵਨ ਟੀਨੂੰ ਨੇ ਦੱਸਿਆ ਕਿ ਬੀਜੇਪੀ ਸਰਕਾਰ ਬਦਲਾਖੋਰੀ ਨੀਤੀ ਤਹਿਤ ਪੰਜਾਬ ਦੇ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟ ਰਹੀ ਹੈ, ਜਿਸ ਨੂੰ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਮੁਹੱਲਾ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਕਿਸੇ ਦਾ ਵੀ ਰਾਸ਼ਨ ਕਾਰਡ ਨਹੀਂ ਕੱਟਣ ਦੇਵਾਂਗੇ | ਇਸ ਮੌਕੇ ਹਰਕੀਤ ਸਿੰਘ ਹਲਕਾ ਕੁਆਰਡੀਨੇਟਰ ਕਿਸਾਨ ਵਿੰਗ, ਚਰਨਜੀਤ ਸ਼ੇਰੀ, ਕਰਣ ਚੁੂੰਬਰ, ਅਮਨਦੀਪ ਸਿੰਘ, ਯੋਗੀ ਗਾਂਧੀ, ਰਾਜਾ ਡਰੋਲੀ, ਦੀਪਾ ਆਦਮਪੁਰੀਆਂ, ਮਨਜੋਤ ਸਿੰਘ ਸਮੇਤ ਆਪ ਵਰਕਰ ਹਾਜ਼ਰ ਹੋਏ |