20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਕੂੜੇ ਦਾ ਕੰਮ 143 ਕਰੋੜ ਦੇ ਠੇਕੇ 'ਤੇ ਦੇਣ ਤੋਂ ਭੜਕੀ ਨਗਰ ਨਿਗਮ ਯੂਨੀਅਨ

Ad Position 21
No active advertisement
ਅਜੀਤ ਡੈਸਕ 06-09-2025
ਜਲੰਧਰ, 5 ਸਤੰਬਰ (ਸ਼ਿਵ)-ਸ਼ਹਿਰ ਦੇ ਕੂੜਾ ਪ੍ਰਬੰਧਨ ਦਾ ਕੰਮ 143 ਕਰੋੜ ਰੁਪਏ ਵਿਚ ਠੇਕੇ 'ਤੇ ਦੇਣ ਲਈ ਨਿਗਮ ਵਲੋਂ ਟੈਂਡਰ ਜਾਰੀ ਕਰਨ ਤੋਂ ਨਿਗਮ ਯੂਨੀਅਨ ਭੜਕ ਗਈ ਹੈ ਤੇ ਉਸ ਨੇ ਨਾ ਸਿਰਫ਼ ਇਸ ਫ਼ੈਸਲੇ ਦਾ ਵਿਰੋਧ ਦਾ ਐਲਾਨ ਕੀਤਾ ਹੈ ਸਗੋਂ ਦੂਜੇ ਪਾਸੇ ਉਨਾਂ ਨੇ ਕਈ ਖ਼ੁਲਾਸੇ ਵੀ ਕੀਤੇ ਹਨ ਜਿਨਾਂ ਵਿਚ ਵਰਿਆਣਾ ਡੰਪ 'ਤੇ ਖੜੀ ਮਸ਼ੀਨ ਬਾਰੇ ਵੀ ਗ਼ਲਤ ਬਿੱਲ ਬਣਾਉਣ ਦੇ ਦੋਸ਼ ਲਗਾਏ ਹਨ | ਨਗਰ ਨਿਗਮ ਡਰਾਈਵਰ ਅਤੇ ਟੈਕਨੀਕਲ ਵਰਕਸ਼ਾਪ ਯੂਨੀਅਨ ਵੱਲੋਂ ਨਗਰ ਨਿਗਮ ਵੱਲੋਂ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਹੱਲ ਕਰਨ ਲਈ ਕੂੜਾ ਪ੍ਰਬੰਧਨ ਜੋ ਕੂੜੇ ਦਾ 143 ਕਰੋੜ ਦਾ ਟੈਂਡਰ ਲਗਾਇਆ ਜਾ ਰਿਹਾ ਹੈ ਯੂਨੀਅਨ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਹੈ | ਡਰਾਈਵਰ ਐਂਡ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ੰਮੀ ਲੁਥਰ ਅਤੇ ਮਨੀਸ਼ ਬਾਬਾ ਨੇ ਕਿਹਾ ਹੈ ਕਿ ਪਹਿਲਾਂ ਹੀ ਜਿਹੜਾ ਵਰਿਆਣਾ ਕੂੜੇ ਦੇ ਡੰਪ 'ਤੇ ਕੰਮ ਲਈ ਮਸ਼ੀਨਰੀ ਠੇਕੇ 'ਤੇ ਲਈ ਗਈ ਹੈ ਉਹ ਉਸੇ ਤਰਾਂ ਹੀ ਖੜ੍ਹੀ ਹੈ ਤੇ ਸਿਰਫ਼ ਕੁੱਝ ਸਮਾਂ ਹੀ ਚੱਲਦੀ ਹੈ | ਜੇਕਰ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਸਾਰੀ ਸਚਾਈ ਸਾਹਮਣੇ ਆ ਜਾਵੇਗੀ | | ਉਨਾਂ ਨੂੰ ਕਿਸੇ ਨੇ ਇੱਕ ਵੀਡੀਓ ਵੀ ਵਰਿਆਣਾ ਡੰਪ ਤੋਂ ਭੇਜੀ ਹੈ | ਡੰਪ ਦੇ ਉੱਪਰ ਜਿਹੜੀ ਪੋਕਲੇਨ ਵੀ ਬਿਨਾਂ ਕੰਮ ਤੋਂ ਖੜ੍ਹੀ ਹੈ | ਯੂਨੀਅਨ ਨੇ ਦੱਸਿਆ ਕਿ ਪੋਕਲੇਨ ਨਾਲ ਰਸਤਾ ਠੀਕ ਨਾ ਕਰਨ ਕਰਕੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕੂੜੇ ਦਾ ਰਾਹ ਨਹੀਂ ਬਣਦਾ ਹੈ ਇਸ ਕਾਰਨ ਉਨਾਂ ਨੂੰ ਡੰਪ ਉੱਤੇ ਵੀ ਸਮਾਂ ਲੱਗਦਾ ਹੈ | ਸ਼ਹਿਰ ਵਿਚ ਕੂੜਾ ਚੁੱਕਣ ਦਾ ਕੰਮ ਪ੍ਰਭਾਵਿਤ ਰਹਿੰਦਾ ਹੈ | ਯੂਨੀਅਨ ਆਗੂਆਂ ਨੇ ਕਿਹਾ ਕਿ ਯੂਨੀਅਨ ਪ੍ਰਧਾਨ ਬੰਟੂ ਸਭਰਵਾਲ ਦੀ ਅਗਵਾਈ ਵਿਚ ਸੋਮਵਾਰ 8 ਸਤੰਬਰ ਸਵੇਰੇ 11 ਵਜੇ ਨਗਰ ਨਿਗਮ ਟਾਊਨ ਹਾਲ ਵਿਚ ਮੀਟਿੰਗ ਕੀਤੀ ਜਾਵੇਗੀ ਤੇ 143 ਕਰੋੜ ਵਾਲੇ ਪ੍ਰਾਜੈਕਟ ਦਾ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਸ਼ੰਮੀ ਲੁੂਥਰ, ਮਨੀਸ਼ ਬਾਬਾ, ਤੇ ਹੋਰ ਆਗੂ ਤੇ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੋਢਲ ਮੇਲੇ ਵਿਚ ਪਲਾਸਟਿਕ ਤੇ ਥਰਮੋਕੋਲ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰ ਰਿਹਾ ਨਿਗਮ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਅੱਜ ਛੁੱਟੀ ਦਾ ਐਲਾਨ
Ad Position 24