ਜਲੰਧਰ, 5 ਸਤੰਬਰ (ਸ਼ਿਵ)-ਇੰਜੀਨੀਅਰਿੰਗ ਇੰਡਸਟਰੀਜ਼ ਐਸੋਸੀਏਸ਼ਨ ਨੇ ਮਨੁੱਖਤਾ ਦੀ ਸੇਵਾ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਸਮਗਰੀ ਭੇਜੀ¢ ਐਸੋਸੀਏਸ਼ਨ ਪਹਿਲਾਂ ਹੀ ਸ਼ਾਹਕੋਟ ਇਲਾਕੇ ਵਿਚ 200 ਤਰਪਾਲਾਂ ਭੇਜ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਚੁੱਕੀ ਹੈ ਅਤੇ ਅੱਜ ਫਿਰ ਰਾਹਤ ਸਮਗਰੀ ਵਾਲਾ ਟਰੱਕ ਭੇਜਿਆ ਗਿਆ¢ ਇਸ ਮÏਕੇ ਸੁਨੀਲ ਸ਼ਰਮਾ (ਪ੍ਰਧਾਨ), ਮਨਿੰਦਰ ਸ਼ਰਮਾ (ਚੇਅਰਮੈਨ), ਜਤਿਨ ਵਧਵਾ, ਅਰੁਣ ਸ਼ਰਮਾ, ਰਾਕੇਸ਼ ਖੰਨਾ, ਰਾਜੀਵ ਜੈਰਥ, ਨਵਨੀਤ ਕੁਮਾਰ, ਨਵਦੀਪ ਸ਼ਾਰਦਾ, ਸੰਦੀਪ ਸ਼ਾਰਦਾ, ਅਮਨ ਚਾਵਲਾ, ਗÏਤਮ ਸ਼ਰਮਾ, ਚੇਤਨ ਸ਼ਰਮਾ ਅਤੇ ਦਿਆ ਲਾਲ ਧਮੀਜਾ ਆਦਿ ਹਾਜ਼ਰ ਸਨ¢ ਸੁਨੀਲ ਸ਼ਰਮਾ ਨੇ ਕਿਹਾ ਕਿ ਐਸੋਸੀਏਸ਼ਨ ਹਮੇਸ਼ਾ ਆਫ਼ਤ ਦੇ ਸਮੇਂ ਪੀੜਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹੈ¢ ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿਚ ਲੋੜ ਅਨੁਸਾਰ ਹੋਰ ਰਾਹਤ ਸਮਗਰੀ ਭੇਜੀ ਜਾਵੇਗੀ¢