ਜਲੰਧਰ, 5 ਸਤੰਬਰ (ਜਸਪਾਲ ਸਿੰਘ)-ਪੰਜਾਬ 'ਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਸੀ.ਟੀ. ਗਰੁੱਪ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਹਮਦਰਦੀ ਦਾ ਹੱਥ ਅੱਗੇ ਵਧਾਉਂਦੇ ਹੋਏ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ ਹੈ | ਇਸ ਦੌਰਾਨ ਸੀ. ਟੀ. ਗਰੁੱਪ ਦੀਆਂ ਵੱਖ-ਵੱਖ ਟੀਮਾਂ ਨੇ ਪ੍ਰਭਾਵਿਤ ਪਿੰਡਾਂ ਆਹਲੀਵਾਲ, ਆਹਲੀ ਕਲਾਂ, ਮੰਡ ਹੁਸੈਨਪੁਰ ਅਤੇ ਬੁੱਲੇ ਵਿੱਚ ਪਹੁੰਚ ਕੇ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ, ਜਿਸ ਵਿਚ ਸੈਨੀਟਰੀ ਪੈਡ, ਟਾਰਚ, ਖਾਣੇ ਦਾ ਸਾਮਾਨ, ਬੱਚਿਆਂ ਦਾ ਦੁੱਧ ਅਤੇ ਦੇਖਭਾਲ ਵਾਲੀਆਂ ਚੀਜ਼ਾਂ, ਪਸ਼ੂਆਂ ਲਈ ਦਵਾਈਆਂ ਅਤੇ ਚਾਰਾ ਆਦਿ ਵੀ ਵੰਡਿਆ ¢ ਇਹ ਪਹਿਲਕਦਮੀ ਸੀ.ਟੀ. ਗਰੁੱਪ ਦੁਆਰਾ ਪੰਜਾਬ ਦੇ ਹੜ੍ਹ ਪੀਤੜ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਦੇ ਉਦੇਸ਼ ਨਾਲ ਕੀਤੀ ਗਈ | ਜਿਸ ਵਿਚ ਵਿਦਿਆਰਥੀਆਂ ਦੀ ਭਾਗੀਦਾਰੀ ਪੂਰੀ ਤਰ੍ਹਾਂ ਨਾਲ ਸਵੈ-ਇੱਛਕ ਸੀ ਤੇ ਉਨ੍ਹਾਂ ਚੁਣÏਤੀਪੂਰਨ ਇਲਾਕਿਆਂ ਵਿੱਚ ਜਾ ਕੇ ਜ਼ਰੂਰਤਮੰਦਾਂ ਤੱਕ ਸਮੇਂ ਸਿਰ ਮਦਦ ਪਹੁੰਚਾਉਣ ਲਈ ਹਿੰਮਤ ਦਿਖਾਈ ¢ ਗਰੁੱਪ ਵਲੋਂ ਇਹ ਸੇਵਾ ਸੀ.ਟੀ. ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਦੇ ਪ੍ਰੇਰਨਾ ਨਾਲ ਕੀਤੀ ਗਈ |