ਜਲੰਧਰ, 5 ਸਤੰਬਰ (ਸ਼ਿਵ)-ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਅੱਜ ਨਕੋਦਰ ਅਤੇ ਨੂਰਮਹਿਲ ਦੇ ਕਈ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦÏਰਾ ਕੀਤਾ¢ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖੇਤ ਤਬਾਹ ਹੋ ਗਏ ਹਨ, ਲੋਕਾਂ ਦੇ ਘਰ ਢਹਿ ਗਏ ਹਨ¢ ਕਿਸਾਨਾਂ ਅਤੇ ਗ਼ਰੀਬਾਂ ਦੀ ਮਦਦ ਕਰਨ ਦੀ ਬਜਾਏ, ਪੰਜਾਬ ਸਰਕਾਰ ਕੇਂਦਰ ਸਰਕਾਰ 'ਤੇ ਦੋਸ਼ ਲਗਾ ਰਹੀ ਹੈ¢ ਉਨਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਰਾਜਨੀਤੀ ਕਰਨ ਵਿਚ ਰੁੱਝੇ ਹੋਏ ਹਨ¢ ਸੁਸ਼ੀਲ ਰਿੰਕੂ ਨੇ ਅੱਜ ਗਿੱਦੜ ਪਿੰਡੀ ਪਿੰਡ ਦਾ ਦÏਰਾ ਕੀਤਾ, ਜਿੱਥੇ ਲੋਕਾਂ ਨੇ ਸਤਲੁਜ 'ਤੇ ਬਣੇ ਰੇਲਵੇ ਪੁਲ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ¢ ਸਥਾਨਕ ਲੋਕਾਂ ਨੇ ਦੱਸਿਆ ਕਿ ਕਈ ਵਾਰ ਇਲਾਕੇ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਮੰਤਰੀ ਨੇ ਇਸ ਪੁਲ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ ਹੈ, ਪਰ ਨਾ ਤਾਂ ਵਿਧਾਇਕ ਅਤੇ ਨਾ ਹੀ ਸਰਕਾਰ ਦੇ ਮੰਤਰੀ ਨੇ ਧਿਆਨ ਦਿੱਤਾ¢ ਇੱਥੋਂ ਤੱਕ ਕਿ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਇੱਕ ਵਾਰ ਵੀ ਪਿੰਡ ਨਹੀਂ ਆਏ¢ ਉਨ੍ਹਾਂ ਕਿਹਾ ਕਿ ਉਹ ਸਤਲੁਜ 'ਤੇ ਬਣੇ ਰੇਲਵੇ ਓਵਰ ਬਿ੍ਜ ਨੂੰ ਅਪਗ੍ਰੇਡ ਅਤੇ ਉੱਚਾ ਕਰਨ ਸਬੰਧੀ ਰੇਲ ਮੰਤਰੀ ਨੂੰ ਮੰਗ ਪੱਤਰ ਦੇਣਗੇ ਅਤੇ ਜਲਦੀ ਹੀ ਕੰਮ ਸ਼ੁਰੂ ਕਰਵਾਉਣਗੇ¢ ਇਸ ਮÏਕੇ ਸੁਸ਼ੀਲ ਰਿੰਕੂ ਜੀ ਦੇ ਨਾਲ ਨੂੰ ਰਾਣਾ ਹਰਦੀਪ, ਮਨਦੀਪ ਬਖ਼ਸ਼ੀ, ਸ਼ੰਮੀ ਖਹਿਰਾ, ਸਰਪੰਚ ਮੁਖ਼ਤਿਆਰ ਸਿੰਘ, ਡਾ. ਅਨਿਲ ਕÏਸ਼ਲ, ਲਵਲੀਨ ਕਾਲੀਆ, ਲੋਕੇਸ਼ ਵਿਜ, ਲਖਵੀਰ ਸ਼ਰਮਾ, ਸੋਹਣ ਸਿੰਘ ਦਾਰੇਵਾਲ, ਯਾਦਵਿੰਦਰ ਸਿੰਧ ਗਿੱਦੜ ਪਿੰਡੀ ਵੀ ਸੁਸ਼ੀਲ ਰਿੰਕੂ ਦੇ ਨਾਲ ਮÏਜੂਦ ਸਨ¢