20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪ੍ਰਵਾਸੀ ਮਜ਼ਦੂਰ ਦੀ ਪਤਨੀ ਨੇ ਦਿੱਤਾ ਆਟੋ ਰਿਕਸ਼ਾ ਵਿੱਚ ਬੇਟੇ ਨੂੰ ਜਨਮ

Ad Position 21
No active advertisement
ਅਜੀਤ ਡੈਸਕ 06-09-2025
ਜਮਸ਼ੇਰ ਖਾਸ, 5 ਸਤੰਬਰ (ਹਰਵਿੰਦਰ ਕੁਮਾਰ)-ਮੁੱਢਲਾ ਸਿਹਤ ਕੇਂਦਰ ਜਮਸ਼ੇਰ ਖਾਸ ਅਧੀਨ ਆਉਂਦੇ ਡੇਅਰੀ ਕੰਪਲੈਕਸ ਵਿੱਚ ਕੰਮ ਕਰਦੇ ਇੱਕ ਪ੍ਰਵਾਸੀ ਰਾਹੁਲ ਯਾਦਵ ਦੀ ਗਰਭਵਤੀ ਪਤਨੀ ਅਨੀਤਾ ਨੂੰ ਜਦੋਂ ਪ੍ਰਸਤੁਤੀ ਪੀੜਾਂ ਸ਼ੁਰੂ ਹੋਈਆਂ ਤਾਂ ਉਸਨੂੰ ਦੁਪਹਿਰ ਦੇ ਕਰੀਬ 12.30 ਵਜੇ ਆਟੋ ਚਾਲਕ ਸੰਦੀਪ ਕੁਮਾਰ ਦੇ ਆਟੋ ਨੰਬਰ ਪੀਬੀ08-ਪੀਜੀ-4648 ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਅਨੀਤਾ ਨੇ ਆਟੋ ਵਿੱਚ ਹੀ ਇੱਕ ਲੜਕੇ ਨੂੰ ਜਨਮ ਦੇ ਦਿੱਤਾ¢ ਰਾਹੁਲ ਯਾਦਵ ਨੇ ਦੱਸਿਆ ਕਿ ਉਹ ਪਤਨੀ ਦੀ ਡਲਿਵਰੀ ਕਰਾਉਣ ਵਾਸਤੇ ਸਿਵਲ ਹਸਪਤਾਲ ਜਲੰਧਰ ਵਿਖੇ ਜਾ ਰਹੇ ਸਨ ਤਾਂ ਅਚਾਨਕ ਉਸਦੀ ਪਤਨੀ ਅਨੀਤਾ ਦੇ ਰਸਤੇ ਵਿੱਚ ਡਲੀਵਰੀ ਦਰਦ ਸ਼ੁਰੂ ਹੋ ਗਈ¢ ਸੰਪਰਕ ਕਰਨ ਤੇ ਐੱਸ.ਐੱਮ.ਓ. ਮਨਦੀਪ ਕÏਰ ਨੇ ਦੱਸਿਆ ਕਿ ਉਨ੍ਹਾਂ ਦੀ ਸਟਾਫ ਨਰਸ ਸਵੀਤਾ ਜੋ ਕਿ ਹਸਪਤਾਲ ਵਿੱਚ ਡਿਊਟੀ ਤੇ ਤਾਇਨਾਤ ਸੀ ਨੇ ਇਸ ਡਲਿਵਰੀ ਕੇਸ ਦੀ ਤੁਰੰਤ ਦੇਖਭਾਲ ਕੀਤੀ¢ ਸਟਾਫ ਨਰਸ ਸਵਿਤਾ ਨੇ ਦੱਸਿਆ ਕਿ ਮਾਂ ਅਤੇ ਨਵ-ਜਨਮਿਆਂ ਬੱਚਾ ਦੋਵੇਂ ਠੀਕ ਹਨ¢ ਇਲਾਕੇ ਦੇ ਪਿੰਡਾਂ ਵਿਚ ਮੁੱਢਲਾ ਸਿਹਤ ਕੇਂਦਰ ਜਮਸ਼ੇਰ ਖਾਸ ਦੇ ਸਟਾਫ ਦੀ ਸ਼ਲਾਘਾ ਕੀਤੀ ਜਾ ਰਹੀ ਹੈ¢
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਨੇ ਗੁਰੂ ਰਵਿਦਾਸ ਚੌਕ ਦੇ ਆਲੇ-ਦੁਆਲੇ ਅਤੇ ਨਕੋਦਰ ਰੋਡ ਦੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਦੇ ਦਿੱਤੇ ਹੁਕ... ਅਗਲੀ ਖ਼ਬਰ ਸੁਸ਼ੀਲ ਰਿੰਕੂ ਨੇ ਗਿੱਦੜਪਿੰਡੀ ਸਮੇਤ ਕਈ ਇਲਾਕਿਆਂ ਦਾ ਕੀਤਾ ਦੌਰਾ
Ad Position 24