ਜਲੰਧਰ, 5 ਸਤੰਬਰ (ਚੰਦੀਪ ਭੱਲਾ)-ਕਾਰਜਕਾਰੀ ਚੇਅਰਮੈਨ ਅਤੇ ਮੈਂਬਰ ਸਕੱਤਰ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਅਤੇ ਨਿਰਭਉ ਸਿੰਘ ਗਿੱਲ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਦੀ ਅਗਵਾਈ ਹੇਠ, ਜਲੰਧਰ ਸੈਸ਼ਨਜ਼ ਡਵੀਜ਼ਨ ਦੇ ਸਾਰੇ ਜੁਡੀਸ਼ੀਅਲ ਅਫਸਰਾਂ ਦੇ ਸਹਿਯੋਗ ਨਾਲ ਹੜ੍ਹ ਰਾਹਤ ਲਈ ਵਿਆਪਕ ਯਤਨ ਸ਼ੁਰੂ ਕੀਤੇ ਗਏ¢ ਨਿਰਭਉ ਸਿੰਘ ਗਿੱਲ, ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਅੱਜ ਜ਼ਰੂਰੀ ਰਾਹਤ ਸਮੱਗਰੀ ਵੰਡਣ ਲਈ ਤਿੰਨ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ¢ ਇਸ ਮÏਕੇ ਸਾਰੇ ਵਧੀਕ ਸੈਸ਼ਨ ਜੱਜ, ਸੀਜੇਐੱਮ. ਏਸੀਜੇਐੱਮ ਅਤੇ ਰਾਹੁਲ ਕੁਮਾਰ, ਸੀਜੇਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐੱਲਐੱਸਏ), ਜਲੰਧਰ ਵੀ ਮÏਜੂਦ ਸਨ¢ ਰਾਹੁਲ ਕੁਮਾਰ, ਸੀਜੇਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਦੀ ਅਗਵਾਈ ਵਿੱਚ ਟੀਮਾਂ, ਜਿਨ੍ਹਾਂ ਵਿੱਚ ਹਰਸਿਮਰਨਜੀਤ ਕÏਰ, ਐੱਸਡੀਜੇਐੱਮ, ਨਕੋਦਰ, ਤਰੁਨਪ੍ਰੀਤ ਸਿੰਘ ਅਤੇ ਮਹਿਮਾ ਭੁੱਲਰ (ਦੋਵੇਂ ਸਿਵਲ ਜੱਜ, ਨਕੋਦਰ), ਲਾਲ ਬਿਸਵਾਸ, ਐੱਸਡੀਐੱਮ, ਨਕੋਦਰ ਅਤੇ ਨਕੋਦਰ ਬਾਰ ਐਸੋਸੀਏਸ਼ਨ ਦੇ ਬਾਰ ਮੈਂਬਰ ਸ਼ਾਮਲ ਸਨ, ਨੇ ਨਕੋਦਰ ਸਬ ਡਵੀਜ਼ਨ ਦੇ ਪਿੰਡਾਂ ਬੀਰ ਬਲੋਕੀ, ਉੱਦੋਵਾਲ, ਲੋਹਗੜ੍ਹ ਅਤੇ ਵੇਹਰਾ ਦਾ ਦÏਰਾ ਕੀਤਾ ਅਤੇ ਲੋੜਵੰਦ ਲੋਕਾਂ ਨੂੰ ਜ਼ਰੂਰੀ ਰਾਹਤ ਸਮੱਗਰੀ ਵੰਡੀ¢ ਉਨ੍ਹਾਂ ਕਿਹਾ ਕਿ ਇਹ ਯਤਨ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੇ¢ਇਸ ਪਹਿਲਕਦਮੀ ਦਾ ਉਦੇਸ਼ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਜ਼ਰੂਰੀ ਰਾਹਤ ਸਮੱਗਰੀ ਵੰਡ ਕੇ ਤੁਰੰਤ ਸਹਾਇਤਾ ਪ੍ਰਦਾਨ ਕਰਨਾ ਹੈ¢ ਰਾਹਤ ਪੈਕੇਜਾਂ ਵਿੱਚ ਰਾਸ਼ਨ ਕਿੱਟਾਂ, ਤਰਪਾਲਾਂ, ਸੈਨੇਟਰੀ ਪੈਡ, ਚੱਪਲਾਂ ਅਤੇ ਹੋਰ ਜ਼ਰੂਰੀ ਵਸਤੂਆਂ ਸ਼ਾਮਿਲ ਸਨ, ਤਾਂ ਜੋ ਪਰਿਵਾਰਾਂ ਨੂੰ ਹਾਲ ਹੀ ਦੇ ਹੜ੍ਹਾਂ ਕਾਰਨ ਹੋਈ ਤਬਾਹੀ ਨਾਲ ਨਜਿੱਠਣ ਵਿੱਚ ਮਦਦ ਮਿਲ ਸਕੇ¢