ਜਲੰਧਰ, 5 ਸਤੰਬਰ (ਚੰਦੀਪ ਭੱਲਾ)-ਜੇ ਐਮ ਆਈ ਸੀ ਵਰੁਣਦੀਪ ਚੋਪੜਾ ਦੀ ਅਦਾਲਤ ਨੇ 50 ਹਜ਼ਾਰ ਰੁਪਏ ਦੇ ਚੈੱਕ ਬਾਉਂਸ ਦੇ ਇੱਕ ਕੇਸ ਵਿੱਚ ਦੋਸ਼ ਸਾਬਤ ਨਾ ਹੋਣ ਤੇ ਸੀ ਬਲੂ ਸਪੋਰਟਸ ਸੰਗਲ ਸੋਹਲ ਦੇ ਮਾਲਿਕ ਅਤਿੰਦਰ ਕੁੰਦਰਾ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਤਿੰਦਰ ਕੁੰਦਰਾ ਦੇ ਵਕੀਲ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਉਨ੍ਹਾਂ ਦੇ ਕਲਾਇੰਟ ਨੇ ਸ਼ਿਵਾ ਬਿਲਡਿੰਗ ਮਟੀਰੀਅਲ ਤੋਂ ਸੀਮੈਂਟ ਲੈਣ ਦੇ ਬਦਲੇ 50 ਹਜਾਰ ਰੁਪਏ ਦਾ ਚੈੱਕ ਦਿੱਤਾ ਸੀ ਪਰ ਸ਼ਿਵਾ ਬਿਲਡਿੰਗ ਨੇ ਸੀਮੈਂਟ ਦੀ ਸਪਲਾਈ ਨਹੀਂ ਦਿੱਤੀ ਜਿਸ ਤੋਂ ਬਾਅਦ ਅਤਿੰਦਰ ਕੁੰਦਰਾ ਨੇ ਚੈੱਕ ਦੀ ਪੇਮੈਂਟ ਰੁਕਵਾ ਦਿੱਤੀ ਜਦਕਿ ਉਨ੍ਹਾਂ ਦੇ ਖਾਤੇ ਚ ਪੈਸੇ ਵੀ ਪੂਰੇ ਸਨ ਪਰ ਸ਼ਿਵਾ ਬਿਲਡਿੰਗ ਨੇ ਇਸ ਸਬੰਧੀ ਅਦਾਲਤ ਚ ਕੇਸ ਕਰ ਦਿੱਤਾ ਤੇ ਜਾਅਲੀ ਬਿੱਲ ਵੀ ਪੇਸ਼ ਕੀਤੇ ਪਰ ਇਸ ਤੋਂ ਬਾਅਦ ਵਕੀਲ ਰਾਜ ਕੁਮਾਰ ਭੱਲਾ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਨੂੰ ਮੰਨਦੇ ਹੋਏ ਅਦਾਲਤ ਨੇ ਅਤਿੰਦਰ ਕੁੰਦਰਾ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ¢