20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਗੁਰੂ ਗੋਬਿੰਦ ਸਿੰਘ ਐਵੇਨਿਊ, ਸੂਰਿਆ ਇਨਕੇਲਵ, ਰਣਜੀਤ ਸਿੰਘ ਐਵੇਨਿਊ ਦੀ ਕਮੇਟੀ ਨੇ ਚੇਅਰਮੈਨ ਰੰਧਾਵਾ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 06-09-2025
ਜਲੰਧਰ, 5 ਸਤੰਬਰ (ਸ਼ਿਵ)-ਰਾਸ਼ਟਰੀ ਰਾਜ ਮਾਰਗ ਦੇ ਨਾਲ ਲੱਗਦੀਆਂ ਰਿਹਾਇਸ਼ੀ ਕਾਲੋਨੀਆਂ ਗੁਰੂ ਗੋਬਿੰਦ ਸਿੰਘ ਐਵੇਨਿਊ ਅਤੇ ਮਹਾਰਾਣਾ ਰਣਜੀਤ ਸਿੰਘ ਐਵਿਨਿਊ ਦੀਆਂ ਸੁਸਾਇਟੀਆਂ ਦੀ ਅਗਵਾਈ ਵਿਚ ਅੱਜ ਲੋਕਾਂ ਨੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਣੀਕ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਤੇ ਇਸ ਮੌਕੇ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਨਿਤਿਨ ਕੋਹਲੀ ਅਤੇ ਕੌਂਸਲਰ ਮਨਮੋਹਨ ਸਿੰਘ ਰਾਜੂ ਵੀ ਹਾਜ਼ਰ ਸਨ | ਇਸ ਵਫ਼ਦ ਦੀ ਅਗਵਾਈ ਸੇਵਾ-ਮੁਕਤ ਪਿ੍ੰਸੀਪਲ ਡੀਏਵੀ ਕਾਲਜ ਐਮ. ਐਲ. ਏਰੀ ਕਰ ਰਹੇ ਸਨ | ਕਮੇਟੀ ਮੈਂਬਰਾਂ ਨੇ ਚੇਅਰਮੈਨ ਰਮਣੀਕ ਸਿੰਘ ਰੰਧਾਵਾ ਨੂੰ ਇੱਕ ਮੰਗ ਪੱਤਰ ਸੌਂਪ ਕੇ ਬੰਦ ਪਈਆਂ ਸਟਰੀਟ ਲਾਈਟਾਂ, ਟੁੱਟੀ ਤੇ ਖ਼ਸਤਾ-ਹਾਲ ਸੜਕਾਂ, ਸਾਫ਼ ਸਫ਼ਾਈ, ਖ਼ਰਾਬ ਸੀਵਰੇਜ ਵਿਵਸਥਾ ਹੱਲ ਕਰਨ ਤੇ ਨਾਜਾਇਜ਼ ਕਬਜ਼ੇ ਹਟਾ ਕੇ 120ਫੁੱਟੀ ਰੋਡ ਕਾਜ਼ੀ ਮੰਡੀ ਦੀ ਸੜਕ ਖੁਲ੍ਹਵਾਉਣ ਲਈ ਕਿਹਾ | ਇਸ ਤੋਂ ਇਲਾਵਾ ਸਰਕਾਰ ਵਲੋਂ ਖ਼ਾਲੀ ਪਲਾਟ ਹੋਲਡਰਾਂ ਲਈ ਜਾਰੀ ਓ. ਟੀ. ਆਰ. ਸਕੀਮ ਸਹੀ ਤਰੀਕੇ ਨਾਲ ਲਾਗੂ ਕਰਵਾਉਣ, ਇਨਹਾਂਸਮੈਂਟ ਵਿਆਜ ਨੂੰ ਸਰਕਾਰੀ ਆਦੇਸ਼ਾਂ ਮੁਤਾਬਿਕ 7.5 ਫ਼ੀਸਦੀ ਵਸੂਲਣ ਅਤੇ ਖ਼ਾਲੀ ਪਲਾਟ ਹੋਲਡਰਾਂ ਤੋਂ ਉਸਾਰੀ ਨਾ ਕਰਨ ਦੀ ਫ਼ੀਸ ਬਾਰੇ ਫ਼ਾਰਮੂਲੇ ਨੂੰ ਟਰੱਸਟ ਦੇ ਮਨਮਾਨੇ ਰਾਖਵੇਂ ਰੇਟ ਦੀ ਜਗਾ ਡੀ. ਸੀ. ਰੇਟ ਲਗਾਉਣ ਅਤੇ ਲੋਕਾਂ ਨੂੰ ਮਕਾਨ ਬਣਾਉਣ ਲਈ ਬਿਨਾਂ ਚਾਰਜਿਜ਼ ਇੱਕ ਸਾਲ ਦਾ ਸਮਾਂ ਦੇਣ ਦੀ ਮੰਗ ਕੀਤੀ | ਮੈਂਬਰਾਂ ਨੇ ਕਾਲੋਨੀਆਂ ਨਿਗਮ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ ਤਾਂ ਜੋ ਸੜਕਾਂ ਤੇ ਸੀਵਰੇਜ ਦਾ ਕੰਮ ਨਿਗਮ ਵਲੋਂ ਕਰਵਾਇਆ ਜਾ ਸਕੇ | ਸਾਰੇ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਨ ਤੋਂ ਬਾਅਦ ਚੇਅਰਮੈਨ ਰਮਣੀਕ ਸਿੰਘ ਰੰਧਾਵਾ ਨੇ ਭਰੋਸਾ ਦਿੱਤਾ ਕਿ ਕਲੋਨੀ ਵਿਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਜਲਦੀ ਹੀ ਉਹ ਕਾਲੋਨੀਆਂ ਵਿਚ ਆਉਣਗੇ | ਇਸ ਮੌਕੇ ਗੌਰਵ ਥਾਪਰ, ਜੋਗਿੰਦਰ ਸਿੰਘ, ਪਰਮਵੀਰ ਪਠਾਨੀਆ, ਵਿਕਾਸ ਲਖਾਨੀ, ਰਾਜੀਵ ਡਾਬਰ, ਗੁਲਸ਼ਨ ਅਗਰਵਾਲ, ਸਤੀਸ਼ ਸੋਨੀ, ਪ੍ਰੋ. ਸੁਰਿੰਦਰ ਮਿੱਢਾ, ਸੁਖਵਿੰਦਰ ਸਿੰਘ, ਅਮਿੱਤ ਜਗੀ ਤੇ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐੱਸ.ਸੀ. ਮਾਨਤਾ ਪ੍ਰਾਪਤ ਸਕੂਲ ਐਸੋਸੀਏਸ਼ਨ ਜਲੰਧਰ 'ਕਾਸਾ' ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਧਾਇਆ ਹੱਥ ਅਗਲੀ ਖ਼ਬਰ ਮੇਅਰ ਵਿਨੀਤ ਧੀਰ, ਨਿਤਿਨ ਕੋਹਲੀ ਸਮੇਤ ਕਾਲੋਨੀਆਂ ਦੇ ਕਈ ਅਲਾਟੀ ਰਹੇ ਮੌਜੂਦ
Ad Position 24