20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸੀ.ਬੀ.ਐੱਸ.ਸੀ. ਮਾਨਤਾ ਪ੍ਰਾਪਤ ਸਕੂਲ ਐਸੋਸੀਏਸ਼ਨ ਜਲੰਧਰ 'ਕਾਸਾ' ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਧਾਇਆ ਹੱਥ

Ad Position 21
No active advertisement
ਅਜੀਤ ਡੈਸਕ 06-09-2025
ਜਲੰਧਰ, 5 ਸਤੰਬਰ (ਪਵਨ ਖਰਬੰਦਾ)-ਪੰਜਾਬ ਦੇ ਪਿੰਡਾਂ ਵਿੱਚ ਆਏ ਹੜ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ¢
ਇਸ ਸੰਕਟ ਦੀ ਘੜੀ ਵਿੱਚ ਸੀ. ਬੀ. ਐਸ.ਈ. ਮਾਨਤਾ ਪ੍ਰਾਪਤ ਸਕੂਲ ਐਸੋਸੀਏਸ਼ਨ ਜਲੰਧਰ 'ਕਾਸਾ' ਨੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕਰਕੇ ਮਦਦ ਦਾ ਹੱਥ ਵਧਾਇਆ ਹੈ¢ ਡਾ. ਸਰਵਮੋਹਨ ਟੰਡਨ (ਐਮ. ਆਰ. ਇੰਟਰਨੈਸ਼ਨਲ ਸਕੂਲ ਆਦਮਪੁਰ) ਦੀ ਅਗਵਾਈ ਹੇਠ ਅਤੇ ਅਨਿਲ ਚੋਪੜਾ (ਸੇਂਟ ਸੋਲਜਰ ਗਰੁੱਪ), ਡਾ. ਅਨੂਪ ਬੌਰੀ ਅਤੇ ਡਾ. ਚੰਦਰ ਬੌਰੀ (ਇੰਨੋਸੈਂਟ ਹਾਰਟਸ ਗਰੁੱਪ), ਸੰਜੀਵ ਮਡੀਆ (ਲਾ ਬਲਾਸਮ ਸਕੂਲ), ਕ੍ਰਿਸ਼ਨ ਕੁਮਾਰ ਵਾਸਲ (ਆਈਵੀ ਵਰਲਡ), ਦੀਪਕ ਭਾਟੀਆ (ਕੈਂਬਿ੍ਜ ਕੋ ਐਡ ਸਕੂਲ, ਛੋਟੀ ਬਾਰਾਦਰੀ), ਡਾ. ਪ੍ਰਵੀਨ ਬੇਰੀ (ਪਾਰੁਲ ਐਜੂਕੇਸ਼ਨਲ ਸੁਸਾਇਟੀ ਮਲਸੀਹਾਂ), ਲਵਿੰਦਰਾ ਵਰਮਾ (ਸਵਾਮੀ ਮੋਹਨ ਦਾਸ ਮਾਡਲ ਸਕੂਲ), ਰਾਜਨ ਮੈਣੀ (ਕੈਂਬਿ੍ਜ ਸਕੂਲ, ਨਵਾਂਸ਼ਹਿਰ) ਅਤੇ ਰਮਣੀਕ ਸਿੰਘ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਲਈ ਪਾਣੀ ਦੀਆਂ ਬੋਤਲਾਂ, ਖਾਣ-ਪੀਣ ਦੀਆਂ ਚੀਜ਼ਾਂ, ਰਾਸ਼ਨ, ਮੋਮਬੱਤੀਆਂ, ਤਰਪਾਲਾਂ ਆਦਿ ਸਹਾਇਕ ਡਿਵੀਜ਼ਨਲ ਕਮਿਸ਼ਨਰ ਜਨਰਲ ਜਲੰਧਰ ਰੋਹਿਤ ਜਿੰਦਲ ਅਤੇ ਡਾ. ਸੁਰਜੀਤ ਲਾਲ (ਸਕੱਤਰ ਰੈੱਡ ਕਰਾਸ ਸੁਸਾਇਟੀ) ਜਲੰਧਰ ਨੂੰ ਸੌਪੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਵਲੋਂ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਤੁਰੰਤ ਰੋਕਥਾਮ ਉਪਾਅ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਐਵੇਨਿਊ, ਸੂਰਿਆ ਇਨਕੇਲਵ, ਰਣਜੀਤ ਸਿੰਘ ਐਵੇਨਿਊ ਦੀ ਕਮੇਟੀ ਨੇ ਚੇਅਰਮੈਨ ਰੰਧਾਵਾ ਨਾਲ ਕੀਤੀ ਮੁਲਾਕਾ...
Ad Position 24