20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮਾਂ ਭਾਰਤੀ ਸੇਵਾ ਸੰਘ ਵਲੋਂ ਦੁਸਹਿਰਾ ਉਤਸਵ ਮਨਾਉਣ ਸੰਬੰਧੀ ਬੈਠਕ

Ad Position 21
No active advertisement
ਅਜੀਤ ਡੈਸਕ 06-09-2025
ਚੁਗਿੱਟੀ/ਜੰਡੂਸਿੰਘਾ, 5 ਸਤੰਬਰ (ਨਰਿੰਦਰ ਲਾਗੂ)-ਮਾਂ ਭਾਰਤੀ ਸੇਵਾ ਸੰਘ ਵਲੋਂ 13ਵਾਂ ਦੁਸਹਿਰਾ ਉਤਸਵ ਮਨਾਉਣ ਸੰਬੰਧੀ ਪ੍ਰਬੰਧਕਾਂ ਨੇ ਇਕ ਬੈਠਕ ਕੀਤੀ | ਜਾਣਕਾਰੀ ਦਿੰਦੇ ਹੋਏ ਪ੍ਰਚਾਰਕ ਮਨੀਸ਼ ਅਗਰਵਾਲ ਨੇ ਦੱਸਿਆ ਕਿ ਸ੍ਰੀ ਰਾਮ ਮੰਦਰ-ਗੁਰਦੁਆਰਾ ਸਾਹਿਬ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ 65 ਫੁੱਟ ਉੱਚੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਲਗਾਏ ਜਾਣਗੇ | ਸਮਾਗਮ ਵਾਲੀ ਥਾਂ 'ਤੇ ਲੋਕਾਂ ਦਾ ਦਾਖ਼ਲਾ ਸੱਦਾ ਪੱਤਰ ਜ਼ਰੀਏ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਮੌਕੇ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਬਟਾਲਾ-ਕਾਦੀਆਂ ਤੋਂ ਆਏ ਕਲਾਕਾਰਾਂ ਵਲੋਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਉਤਸਵ ਨੂੰ ਲੈ ਕੇ ਇਲਾਕਾ ਵਸਨੀਕਾਂ ਦੇ ਮਨਾਂ 'ਚ ਭਾਰੀ ਉਤਸ਼ਾਹ ਪੈਦਾ ਹੋ ਗਿਆ ਹੈ | ਬੈਠਕ ਦੌਰਾਨ ਚੇਅਰਮੈਨ ਸਰਵਨ ਕੁਮਾਰ ਸ਼ਰਮਾ, ਪ੍ਰਧਾਨ ਵਿਵੇਕ ਖੰਨਾ, ਸਕੱਤਰ ਲਵਲੀਨ ਵੈਦ, ਖਜ਼ਾਨਚੀ ਰਾਜੇਸ਼ ਘੁਲਾਟੀ, ਰਾਜ ਪਾਲ ਗੌਰ, ਰਾਜੇਸ਼ ਖੰਨਾ, ਮਹੇਸ਼ ਗੁਪਤਾ, ਅਜੈ ਜਿੰਦਲ, ਸ਼ਸ਼ੀ ਭੂਸ਼ਣ, ਵਿਨੋਦ ਅਗਰਵਾਲ, ਯੋਗੇਸ਼ ਕੁਮਾਰ, ਇੰਦਰ ਮੋਹਨ ਭਾਸਕਰ, ਆਸ਼ੀਸ਼ ਭੰਡਾਰੀ, ਸਰਬਜੀਤ ਸ਼ਰਮਾ, ਚੰਦਰ ਵਰਮਾ, ਰਾਜੀਵ ਬਾਂਸਲ, ਅਮਿਤ ਕੁਮਾਰ ਤੇ ਸੁਮਿਤ ਪਾਸੀ ਸਮੇਤ ਕਈ ਹੋਰ ਮੈਂਬਰ ਤੇ ਇਲਾਕਾ ਵਸਨੀਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਦਰ ਟੈਰੇਸਾ ਦੀ ਯਾਦ 'ਚ ਫੋਲੜੀਵਾਲ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਡੀ.ਸੀ. ਵਲੋਂ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਤੁਰੰਤ ਰੋਕਥਾਮ ਉਪਾਅ ਕਰਨ ਦੇ ਨਿਰਦੇਸ਼
Ad Position 24