ਜਲੰਧਰ, 5 ਸਤੰਬਰ (ਜਸਪਾਲ ਸਿੰਘ)-ਸੰਤ ਮਦਰ ਟੈਰੇਸਾ ਦੀ ਯਾਦ 'ਚ ਪਿੰਡ ਫੋਲੜੀਵਾਲ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਪੁੱਜੇ ਮਸੀਹੀ ਭਾਈਚਾਰੇ ਦੇ ਧਾਰਮਿਕ ਆਗੂਆਂ ਤੇ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿੱਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਵਲੋਂ ਮਨੁੱਖਤਾ ਦੀ ਭਲਾਈ ਲਈ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਸੀਹੀ ਆਗੂ ਸੂਰਜ ਮਸੀਹ ਸਾਬਕਾ ਸਰਪੰਚ ਪਿੰਡ ਫੋਲੜੀਵਾਲ ਨੇ ਦੱਸਿਆ ਕਿ ਫਾਦਰ ਪੀਟਰ ਕਾਵੁਮਪੁਰਮ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਮਸੀਹੀ ਭਜਨਾਂ ਨਾਲ ਹੋਈ, ਜਿਸ ਵਿਚ ਮਸੀਹੀ ਭਾਈਚਾਰੇ ਦੇ ਪ੍ਰਮੁੱਖ ਧਾਰਮਿਕ ਆਗੂਆਂ ਵਲੋਂ ਪ੍ਰਾਥਨਾ ਕੀਤੀ ਗਈ | ਫਾਦਰ ਪੀਟਰ ਹੰਸ ਨੇ ਪਵਿੱਤਰ ਬਾਈਬਲ ਵਿਚੋਂ ਪ੍ਰਛਾਰ ਕੀਤੇ ਤੇ ਮਦਰ ਟੈਰੇਸਾ ਵਲੋਂ ਮਾਨਵਤਾ ਦੀ ਸੇਵਾ 'ਚ ਪਾਏ ਗਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਬਿਮਾਰਾਂ ਤੇ ਲਾਚਾਰ ਲੋਕਾਂ ਦੀ ਸੇਵਾ 'ਚ ਲਗਾਈ | ਇਸ ਮੌਕੇ ਮਸੀਹੀ ਆਗੂ ਸੂਰਜ ਮਸੀਹ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਮਦਰ ਟੈਰੇਸਾ ਦੇ ਕੰਮਾਂ ਨੂੰ ਯਾਦ ਕੀਤਾ | ਇਸ ਮੌਕੇ ਫਾਦਰ ਪੀਟਰ ਹੰਸ, ਫਾਦਰ ਜੀਭੂ, ਪਾਸਟਰ ਹਨੂਕ, ਪਾਸਟਰ ਪ੍ਰੇਮ, ਪਾਸਟਰ ਸਟੀਫਨ, ਬਾਬੂ ਬਲੂਸ, ਰਵੀ ਮਸੀਹ, ਅਗਸਟੀਨ ਪੰਚ, ਨੈਥੇਨੀਅਲ ਜੀਤਾ ਸਾਬਕਾ ਸਰਪੰਚ, ਮਦਰ ਟਰੇਸਾ ਜਮਾਤ ਦੀਆਂ ਸਿਸਟਰ ਪਰਵੀਨ, ਦੀਪੀਕਾ, ਮਾਈਕਲ ਮਸੀਹ, ਬਸ਼ੀਰਾ, ਰੀਨਾ ਜੌਰਜ ਸੰਸਾਰਪੁਰ, ਪ੍ਰਵੀਨ ਰੀਟਾ, ਜੌਰਜ ਮਸੀਹ, ਥੋਮਸ ਮਸੀਹ ਤੇ ਇਮਾਨੁਅਲ ਮਸੀਹ ਆਦਿ ਵੀ ਮੌਜੂਦ ਸਨ |