20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮੇਅਰ ਵਲੋਂ ਤਹਿਬਾਜ਼ਾਰੀ ਵਿਭਾਗ ਨੂੰ ਵਸੂਲੀ ਦਾ ਟੀਚਾ ਪੂਰਾ ਕਰਨ ਦੀ ਹਦਾਇਤ

Ad Position 21
No active advertisement
ਅਜੀਤ ਡੈਸਕ 06-09-2025
ਜਲੰਧਰ, 5 ਸਤੰਬਰ (ਸ਼ਿਵ)-ਮੇਅਰ ਵਨੀਤ ਧੀਰ ਨਗਰ ਨਿਗਮ ਦੀ ਆਮਦਨ ਨੂੰ ਲੈ ਕੇ ਸਖ਼ਤ ਹੋ ਗਏ ਹਨ ਤੇ ਉਨਾਂ ਨੇ ਅੱਜ ਤਹਿਬਾਜ਼ਾਰੀ ਵਿਭਾਗ ਦੀ ਇੱਕ ਮੀਟਿੰਗ ਸੱਦ ਕੇ ਨਾ ਸਿਰਫ਼ ਉਨਾਂ ਨੂੰ ਕਿਸੇ ਵੀ ਹਾਲਤ ਵਿਚ 4 ਕਰੋੜ ਦੀ ਆਮਦਨ ਦਾ ਟੀਚਾ ਪੂਰਾ ਕਰਨ ਦੀ ਹਦਾਇਤ ਦਿੱਤੀ ਹੈ ਸਗੋਂ ਇਹ ਵੀ ਕਿਹਾ ਹੈ ਕਿ ਜੇਕਰ ਇੱਕ ਮਹੀਨੇ ਵਿਚ ਵਸੂਲੀ ਦੇ ਟੀਚੇ ਵਿਚ ਸੁਧਾਰ ਨਹੀਂ ਹੁੰਦਾ ਹੈ ਤਾਂ ਮੁਲਾਜ਼ਮਾਂ ਦੀ ਬਦਲੀ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਰੋਕਿਆ ਜਾਵੇਗਾ | ਤਹਿਬਾਜ਼ਾਰੀ ਵਿਭਾਗ ਦੇ ਕੁੱਝ ਮੁਲਾਜ਼ਮਾਂ ਨੇ ਚਾਹੇ ਮੀਟਿੰਗ ਵਿਚ ਮੇਅਰ ਨੂੰ ਸਫ਼ਾਈ ਦਿੱਤੀ ਕਿ ਉਨਾਂ ਨੂੰ ਕੰਮ ਕਰਨ ਲਈ ਕਈ ਵਾਰ ਸਿਆਸੀ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਮੇਅਰ ਵਨੀਤ ਧੀਰ ਨੇ ਇਸ ਤੋਂ ਸਪਸ਼ਟ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿਚ ਕਿਸੇ ਤਰਾਂ ਦੀ ਕੋਈ ਗੱਲ ਨਹੀਂ ਸੁਣਨਗੇ ਸਗੋਂ ਉਨਾਂ ਨੂੰ ਕਿਸੇ ਵੀ ਦਬਾਅ ਹੇਠ ਆਉਂਦੇ ਹੋਏ ਆਪਣੀ ਵਸੂਲੀ ਪੂਰੀ ਕਰਨੀ ਚਾਹੀਦੀ ਹੈ | ਇਸ ਤੋਂ ਇਲਾਵਾ ਉਨਾਂ ਨੇ ਸਾਰੇ ਇੰਸਪੈਕਟਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਹਰ ਇੰਸਪੈਕਟਰ ਨੂੰ ਹਰ ਮਹੀਨੇ ਰੇਹੜੀਆਂ 'ਤੇ 150 ਯੂ. ਆਈ. ਡੀ. ਪਲੇਟਾਂ ਲਗਾਉਣੀਆਂ ਜ਼ਰੂਰੀ ਹੋਣਗੀਆਂ | ਸਿਰਫ਼ ਕੰਮ ਵਾਲੇ ਮੁਲਾਜ਼ਮਾਂ ਦੀ ਪੁੱਛ ਪੜਤਾਲ ਹੀ ਹੋਵੇਗੀ ਜੇਕਰ ਕੋਈ ਇਹ ਟੀਚੇ ਪੂਰੇ ਨਹੀਂ ਕਰਦਾ ਹੈ ਤਾਂ ਉਸ ਦੀ ਹੋਰ ਬਰਾਂਚ ਵਿਚ ਬਦਲੀ ਕੀਤੀ ਜਾਵੇਗੀ | ਇਸ ਮੌਕੇ ਸ਼ਾਖਾ ਇੰਚਾਰਜ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ, ਤਹਿਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਮਿੱਠੂ, ਅਮਿਤ ਕਾਲੀਆ, ਸ਼ਾਖਾ ਇੰਸਪੈਕਟਰ ਤੇ ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੇਰਕਾ ਮਿਲਕ ਪਲਾਂਟ ਵਲੋਂ ਰਾਹਤ ਸਮੱਗਰੀ ਰਵਾਨਾ <br/> ਅਗਲੀ ਖ਼ਬਰ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਸੰਬੰਧੀ ਪਿੰਡ ਕੋਟਲੀ ਵਿਖੇ ਹੋਈ ਵਿਸ਼ੇਸ਼ ਮੀਟਿੰਗ
Ad Position 24