20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਵੇਰਕਾ ਮਿਲਕ ਪਲਾਂਟ ਵਲੋਂ ਰਾਹਤ ਸਮੱਗਰੀ ਰਵਾਨਾ <br/>

Ad Position 21
No active advertisement
ਅਜੀਤ ਡੈਸਕ 06-09-2025
ਜਲੰਧਰ, 5 ਸਤੰਬਰ (ਸ਼ਿਵ)-ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਗਈ ਮੁਹਿੰਮ ਦੇ ਅਧੀਨ ਅੱਜ ਮਿਲਕ ਪਲਾਂਟ ਜਲੰਧਰ ਵਿਖੇ ਮਿਲਕਫੈੱਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਹੜ੍ਹਾਂ ਵਿਚ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮਗਰੀ ਮਿਲਕ ਪਲਾਂਟ ਜਲੰਧਰ ਤੋਂ ਰਵਾਨਾ ਕੀਤੀ ਗਈ¢ ਉਨ੍ਹਾਂ ਦੇ ਨਾਲ ਵੇਰਕਾ ਮਿਲਕ ਪਲਾਂਟ ਜਲੰਧਰ ਦੇ ਚੇਅਰਮੈਨ ਸ. ਰਜੇਸ਼ਵਰ ਸਿੰਘ ਸਰਾਏ ਵੱਲੋਂ ਦੁੱਧ ਉਤਪਾਦਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਆਫ਼ਤ ਦੀ ਘੜੀ ਵਿਚ ਉਨਾਂ ਵੱਲੋਂ ਪੈਦਾ ਕੀਤੇ ਦੁੱਧ ਨੂੰ ਚੁੱਕਣ ਦਾ ਹਰ ਢੁਕਵਾਂ ਪ੍ਰਬੰਧ ਮਿਲਕ ਪਲਾਂਟ ਜਲੰਧਰ ਵੱਲੋਂ ਕੀਤਾ ਗਿਆ ਹੈ¢ ਸ. ਦਲਜੀਤ ਸਿੰਘ, ਜਨਰਲ ਮੈਨੇਜਰ ਮਿਲਕ ਪਲਾਂਟ ਜਲੰਧਰ ਵੱਲੋਂ ਅਧਿਕਾਰੀਆਂ, ਕਰਮਚਾਰੀਆਂ ਨੂੰ ਸਖ਼ਤ ਹਦਾਇਤ ਕਰਦੇ ਹੋਏ ਇਸ ਕੁਦਰਤੀ ਆਫ਼ਤ ਨਾਲ ਜੂਝ ਰਹੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ¢ ਇਸ ਮÏਕੇ ਵਾਈਸ ਚੇਅਰਮੈਨ ਹਰਦੀਪ ਕੁਮਾਰ, ਡਾਇਰੈਕਟਰ ਪ੍ਰਦੀਪ ਕੁਮਾਰ ਜੋਸ਼ੀ, ਜਸਵੰਤ ਸਿੰਘ, ਅਮਰੀਕ ਸਿੰਘ, ਅਜਮੇਲ ਸਿੰਘ, ਮੁਖਤਾਰ ਸਿੰਘ, ਪਰਮਜੀਤ ਸਿੰਘ, ਮੁਖ਼ਤਿਆਰ ਸਿੰਘ, ਸਰਦੂਲ ਸਿੰਘ, ਮਨਜੀਤ ਸਿੰਘ ਅਤੇ ਮੈਨੇਜਰ ਦੁੱਧ ਪ੍ਰਾਪਤੀ ਸ. ਮਨਿੰਦਰਜੀਤ ਸਿੰਘ ਸ਼ਤਾਬ, ਮੈਨੇਜਰ ਇੰਜੀ: ਸ਼ਹਿਜ਼ਾਦ, ਇੰਚਾਰਜ ਖ਼ਰੀਦ ਉਦੇ ਵੀਰ ਸਿੰਘ, ਇੰਚਾਰਜ ਕੁਆਲਿਟੀ ਸ੍ਰੀਮਤੀ ਰੀਮਾ, ਪ੍ਰਧਾਨ ਵਰਕਰ ਯੂਨੀਅਨ ਸਪਾਵਨ ਪਾਸੀ, ਅਤੇ ਅਮਰਦੀਪ ਸਿੰਘ ਵੀ ਹਾਜਰ ਰਹੇ¢

Ad Position 22
No active advertisement
ਪਿਛਲੀ ਖ਼ਬਰ ਐੱਨ.ਸੀ.ਸੀ. ਗਰੁੱਪ ਕਮਾਂਡਰ ਬਿ੍ਗੇਡੀਅਰ ਚੀਮਾ ਵਲੋਂ ਸੀ.ਟੀ. ਯੂਨੀਵਰਸਿਟੀ ਦਾ ਦੌਰਾ <br/> ਅਗਲੀ ਖ਼ਬਰ ਮੇਅਰ ਵਲੋਂ ਤਹਿਬਾਜ਼ਾਰੀ ਵਿਭਾਗ ਨੂੰ ਵਸੂਲੀ ਦਾ ਟੀਚਾ ਪੂਰਾ ਕਰਨ ਦੀ ਹਦਾਇਤ
Ad Position 24