20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਬਰਸਾਤਾਂ ਨੇ ਇਸ ਵਾਰ ਕੀਤਾ ਸੜਕਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ <br/>

Ad Position 21
No active advertisement
ਰੇਲਵੇ ਰੋਡ ਦੀ ਮਾੜੀ ਹੋਈ ਹਾਲਤ | (ਸੱਜੇ) ਹਰਬੰਸ ਨਗਰ ਦੀ ਸੜਕ ਤੋਂ ਉੱਖੜੀ ਹੋਈ ਬਜਰੀ | ਤਸਵੀਰ: ਜੀ. ਪੀ. ਸਿੰਘ <br/> 06-09-2025
ਜਲੰਧਰ, 5 ਸਤੰਬਰ (ਸ਼ਿਵ)-ਇਸ ਵਾਰ ਦੀਆਂ ਕਹਿਰ ਦੀ ਪਈ ਬਰਸਾਤਾਂ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਦੀ ਜਲਦੀ ਭਰਪਾਈ ਹੋਣ ਦੀ ਆਸ ਨਹੀਂ ਹੈ ਪਰ ਸ਼ਹਿਰ ਵਿਚ ਇਸ ਵਾਰ ਜ਼ਿਆਦਾ ਬਰਸਾਤਾਂ ਨੇ ਤਾਂ ਕਈ ਸੜਕਾਂ ਦੀ ਹਾਲਤ ਕਾਫੀ ਖ਼ਰਾਬ ਕਰ ਦਿੱਤੀ ਹੈ ਸਗੋਂ ਲਗਾਤਾਰ ਪੈ ਰਹੀਆਂ ਬਾਰਸ਼ਾਂ ਕਰਕੇ ਤਾਂ ਨਿਗਮ ਵੱਲੋਂ ਜਿਹੜੇ ਕੁੱਝ ਦਿਨ ਪਹਿਲਾਂ ਟੁੱਟੀਆਂ ਸੜਕਾਂ ਨੂੰ ਪੈਚ ਲਗਾਏ ਗਏ ਸੀ, ਉਹ ਵੀ ਉੱਖੜ ਗਏ ਹਨ | ਪਹਿਲਾਂ ਤਾਂ ਪ੍ਰਮੁੱਖ ਤੌਰ 'ਤੇ ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਪਾਈਆਂ ਜਾ ਰਹੀਆਂ ਪਾਈਪਾਂ ਕਰਕੇ ਸੜਕਾਂ ਟੁੱਟੀਆਂ ਸੀ ਪਰ 15 ਅਗਸਤ ਤੋਂ ਬਾਅਦ ਇਸ ਤਰਾਂ ਨਾਲ ਬਾਰਸ਼ਾਂ ਪੈਣੀਆਂ ਸ਼ੁਰੂ ਹੋਈਆਂ ਕਿ ਸ਼ਹਿਰ ਦੀ ਸੜਕਾਂ ਦੀ ਹਾਲਤ ਕਾਫੀ ਖ਼ਰਾਬ ਹੋ ਗਈ ਹੈ ਜਿਸ ਕਰਕੇ ਲੋਕਾਂ ਦਾ ਲੰਘਣਾ ਔਖਾ ਹੋ ਗਿਆ ਸਗੋਂ ਕਈ ਸੜਕਾਂ ਵਿਚ ਤਾਂ ਐਨੇ ਜ਼ਿਆਦਾ ਟੋਏ ਪੈ ਗਏ ਹਨ ਕਿ ਕਈ ਵਾਹਨ ਵੀ ਆਏ ਦਿਨ ਪਲਟ ਰਹੇ ਹਨ | ਜਿਸ ਕਰਕੇ ਲੋਕ ਜ਼ਖਮੀ ਵੀ ਹੋ ਰਹੇ ਹਨ | ਨਿਗਮ ਵੱਲੋਂ ਬਣਾਈਆਂ ਗਈਆਂ ਉਹ ਸੜਕਾਂ ਵੀ ਟੁੱਟ ਗਈਆਂ ਹਨ ਜਿਹੜੀਆਂ ਕਿ ਕੁੱਝ ਸਮਾਂ ਪਹਿਲਾਂ ਬਣਾਈਆਂ ਗਈਆਂ ਸੀ | ਕਈ ਸੜਕਾਂ ਤਾਂ ਇਸ ਕਰਕੇ ਵੀ ਜਲਦੀ ਟੁੱਟ ਗਈਆਂ ਕਿਉਂਕਿ ਕਈ ਸੜਕਾਂ 'ਤੇ ਕਾਫੀ ਸਮੇਂ ਤੱਕ ਪਾਣੀ ਖੜ੍ਹਾ ਰਿਹਾ ਸੀ ਜਿਸ ਨਾਲ ਲੁੱਕ ਤੋਂ ਬਜਰੀ ਉੱਖੜ ਗਈ ਸੀ | ਰੇਲਵੇ ਸਟੇਸ਼ਨ ਦੇ ਬਾਹਰ ਤਾਂ ਸੜਕਾਂ 'ਤੇ ਠੇਕੇਦਾਰ ਵੱਲੋਂ ਸੀਮੈਂਟ ਦੇ ਪੈਚ ਲਗਾਏ ਗਏ ਸੀ ਪਰ ਭਾਰੀ ਮੀਂਹ ਪੈਣ ਤੋਂ ਬਾਅਦ ਹੁਣ ਉਹ ਵੀ ਨਜ਼ਰ ਨਹੀਂ ਆ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਕਢਿਆਣਾ ਤੋਂ ਸੁਲਤਾਨਪੁਰ ਲਈ ਮਿੱਟੀ ਦੀਆਂ ਟਰਾਲੀਆਂ ਗੁਰਪ੍ਰਤਾਪ ਵਡਾਲਾ ਦੀ ਅਗਵਾਈ ਹੇਠ ਰਵਾਨਾ ਅਗਲੀ ਖ਼ਬਰ ਐਨ.ਆਈ.ਆਰ.ਐਫ. ਰੈਂਕਿੰਗ 'ਚ ਐੱਲ.ਪੀ.ਯੂ. ਦੇਸ਼ ਦੀਆਂ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ 'ਚੋਂ 31ਵੇਂ ਸਥਾਨ...
Ad Position 24