ਆਦਮਪੁਰ, 5 ਸਤੰਬਰ (ਹਰਪ੍ਰੀਤ ਸਿੰਘ)-ਹਲਕੇ ਅਧੀਨ ਆਉਂਦਾ ਪਿੰਡ ਕਢਿਆਣਾ ਤੋਂ ਪੰਜਾਬ ਵਿੱਚ ਹੜਾਂ ਦੀ ਮਾਰ ਥੱਲੇ ਆਏ ਇਲਾਕੇ ਦੇ ਲੋਕਾਂ ਦੀ ਮਦਦ ਵਾਸਤੇ ਵਿਦੇਸ਼ਾਂ ਵਿੱਚ ਵਸਦੇ ਐੱਨ.ਆਰ.ਆਈ. ਵੀਰ ਅਤੇ ਪੰਜਾਬ ਦਾ ਨੌਜਵਾਨ ਵਰਗ ਆਪਣੀ ਜਿੰਮੇਵਾਰੀ ਸਮਝਦੇ ਹੋਏ ਦਿਨ ਰਾਤ ਲੱਗੇ ਹੋਏ ਹਨ | ਜਿਸ ਦੇ ਚਲਦਿਆਂ ਅੱਜ ਆਦਮਪੁਰ ਹਲਕੇ ਦੇ ਪਿੰਡ ਕਡਿਆਣਾ ਤੋਂ ਐੱਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਨੌਜਵਾਨ ਸਭਾ ਵੱਲੋਂ ਬੰਨ ਨੂੰ ਪੂਰਨ ਵਾਸਤੇ ਮਿੱਟੀ ਦੀਆਂ ਅੱਠ ਟਰਾਲੀਆਂ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ ਅਤੇ ਜਰਨੈਲ ਸਿੰਘ ਗੜ੍ਹਦੀਵਾਲ ਦੀ ਅਗਵਾਈ ਹੇਠ ਸੁਲਤਾਲਪੁਰ ਦੇ ਪਿੰਡ ਬਾਊਪੁਰ ਦੇ ਰੁੜ ਚੁੱਕੇ ਬੰਨ੍ਹ ਨੂੰ ਦੁਬਾਰਾ ਤੋਂ ਬੰਨ੍ਹਣ ਅਤੇ ਮਜਬੂਤ ਕਰਨ ਵਾਸਤੇ ਮਿੱਟੀ ਦੀਆਂ ਟਰਾਲੀਆਂ ਰਵਾਨ ਕੀਤੀਆਂ ਗਈ | ਇਸ ਮੌਕੇ ਰਮਨਦੀਪ ਸਿੰਘ ਕਡਿਆਣਾ, ਜਸਪ੍ਰੀਤ ਸਿੰਘ ਕਪੂਰ ਪਿੰਡ ਨਿੱਜੀ ਸਕੱਤਰ ਜਥੇਦਾਰ ਵਡਾਲਾ, ਸਰਪੰਚ ਤੀਰਥ ਰਾਮ, ਜਸਪਾਲ ਸਿੰਘ ਦੂਹੜਾ, ਮੇਜਰ ਸਿੰਘ ਹਰੀਪੁਰ ਸਟੇਟ ਡੇਲੀਗੇਟ, ਅੰਮਿ੍ਤਪਾਲ ਸਿੰਘ ਲੰਬੜਦਾਰ,ਸੁਖਵਿੰਦਰ ਸਿੰਘ ਖਾਲਸਾ ਘੁੜਿਆਲ ਸਟੇਟ ਡੈਲੀਗੇਟ, ਚਰਨਜੀਤ ਸਿੰਘ, ਮੱਖਣ ਸਿੰਘ, ਸੁਖਵਿੰਦਰ ਸਿੰਘ, ਰਘਵੀਰ ਸਿੰਘ, ਅਰਸ਼ਦੀਪ ਸਿੰਘ,ਪਰਮਜੀਤ ਸਿੰਘ ਆਦਿ ਨੇ ਬਿਆਸ ਦਰਿਆ ਹੜਾਂ ਕਾਰਨ ਪਿੰਡ ਬਾਊਪੁਰ ਦੇ ਰੁੜ ਚੁੱਕੇ ਬੰਨ੍ਹ ਨੂੰ ਦੁਬਾਰਾ ਤੋਂ ਬੰਨਣ ਅਤੇ ਮਜਬੂਤ ਕਰਨ ਵਾਸਤੇ ਮਿੱਟੀ ਦੀਆਂ ਟਰਾਲੀਆਂ ਭੇਜਣ ਦੀ ਸੇਵਾ ਪਿੰਡ ਕਡਿਆਣਾ ਦੀ ਨੌਜਵਾਨ ਸਭਾ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਕੀਤੀ ਗਈ |