ਨਕੋਦਰ ਦੀ ਵਿਧਾਇਕਾ ਵਲੋਂ ਕਿਸਾਨਾਂ ਖ਼ਿਲਾਫ਼ ਬੋਲੀ ਸ਼ਬਦਾਵਲੀ ਨਿੰਦਣਯੋਗ
ਅਜੀਤ ਡੈਸਕ
06-09-2025
'ਆਪ' ਸਰਕਾਰ ਆਪਣੇ ਨਿਕੰਮੇ ਕੰਮਾਂ ਉਪਰ ਪੜਦੇ ਪਾਉਣ ਲਈ ਤੇ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਕਿਸਾਨਾਂ ਆਗੂਆਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤ ਕੇ ਲੋਕਾਂ ਦੇ ਰੋਸ ਅਤੇ ਆਪ ਸਰਕਾਰ ਦੀਆਂ ਨਾਕਾਮੀਆਂ ਨੂੰ ਲਕੋਇਆ ਨਹੀਂ ਜਾ ਸਕਦਾ ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਕਪੂਰਥਲਾ ਤੇ ਜਲੰਧਰ-2 ਦੇ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲ੍ਹੀਆਂ, ਚਰਨਜੀਤ ਸਿੰਘ ਕਾਲਾ ਖੇੜਾ ਅਤੇ ਸਰਬਜੀਤ ਸਿੰਘ ਬਾਠ ਨੇ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਆਏ ਹੜ੍ਹਾਂ ਦੀ ਮਾਰ ਨਾਲ ਹੋਏ ਨੁਕਸਾਨ ਲਈ ਕੇਂਦਰ ਦੀ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਹੁਣ ਸਰਕਾਰ ਤੇ ਇਸ ਦੇ ਵਿਧਾਇਕ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਲੋਕਾਂ ਦੇ ਜੁਆਬ ਦੇਣ ਤੋਂ ਭੱਜ ਰਹੇ ਹਨ ¢ ਉਨ੍ਹਾਂ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਮਰੀਕ ਸਿੰਘ ਨਾਲ ਧੁੱਸੀ ਬੰਨ ਉੱਪਰ ਵਿਧਾਇਕ ਵਲੋਂ ਕੀਤੀ ਗਈ ਤਲਖ਼ੀ ਭਰੇ ਲਹਿਜੇ ਨਾਲ ਅਤੇ ਭੱਦੀ ਸ਼ਬਦਾਵਲੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ¢ ਉਨ੍ਹਾਂ ਆਖਿਆ ਕਿ ਜੇਕਰ ਵਿਧਾਇਕ ਵਲੋਂ ਬਿਨਾਂ ਸ਼ਰਤ ਕਿਸਾਨ ਆਗੂ ਤੇ ਕਿਸਾਨਾਂ ਕੋਲੋਂ ਜਲਦ ਮੁਆਫ਼ੀ ਨਾ ਮੰਗੀ ਤਾਂ ਆਪ ਸਰਕਾਰ ਦੀ ਵਿਧਾਇਕ ਬੀਬੀ ਇੰਦਰਜੀਤ ਕÏਰ ਦਾ ਹਲਕੇ ਵਿੱਚ ਥਾਂ-ਥਾਂ ਤੇ ਘਿਰਾਓ ਕੀਤਾ ਜਾਵੇਗਾ ਤੇ ਪੁਤਲਾ ਫੂਕਿਆ ਜਾਵੇਗਾ | ਉਨ੍ਹਾਂ ਆਖਿਆ ਕਿ ਸੰਭੂ ਬਾਰਡਰ ਤੋਂ ਟਰਾਲੀਆਂ ਚੋਰੀ ਕਰਨ ਵਾਲੀ 'ਆਪ' ਸਰਕਾਰ ਅਤੇ ਵਿਧਾਇਕਾਂ ਦੀਆਂ 2027 ਵਿੱਚ ਜਮਾਨਤਾਂ ਤੱਕ ਜ਼ਬਤ ਕਰਵਾਈਆਂ ਜਾਣਗੀਆਂ ਅਤੇ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਮਾੜੀਆਂ ਨੀਤੀਆਂ ਦਾ ਹਿਸਾਬ ਕਰਨਗੇ ¢