28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਜੇ.ਸੀ.ਬੀ. ਆਪ੍ਰੇਟਰ ਯੂਨੀਅਨ ਵਲੋਂ ਕੂੜੇ ਦੇ ਕੰਮ ਨੂੰ ਨਿੱਜੀ ਹੱਥਾਂ ਵਿਚ ਦੇਣ ਦਾ ਵਿਰੋਧ <br/>

Ad Position 21
No active advertisement
ਨਾਅਰੇਬਾਜ਼ੀ ਕਰਦੇ ਹੋਏ ਡਰਾਈਵਰ ਤੇ ਜੇ.ਸੀ.ਬੀ. ਆਪ੍ਰੇਟਰਾਂ ਦੇ ਨਾਲ ਅਨਿਲ ਸਭਰਵਾਲ | ਤਸਵੀਰ: ਜੀ. ਪੀ. ਸਿੰਘ <br/> 07-09-2025
ਜਲੰਧਰ, 6 ਸਤੰਬਰ (ਸ਼ਿਵ)-ਨਗਰ ਨਿਗਮ ਜਲੰਧਰ ਦੇ ਡਰਾਈਵਰ ਅਤੇ ਜੇ. ਸੀ. ਬੀ. ਆਪ੍ਰੇਟਰ ਯੂਨੀਅਨ ਦੇ ਪ੍ਰਧਾਨ ਅਨਿਲ ਸਭਰਵਾਲ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਨਗਰ ਨਿਗਮ ਵੱਲੋਂ ਕੂੜਾ ਪ੍ਰਬੰਧਨ ਦਾ ਸਾਰਾ ਕੰਮ ਜਿਨਾਂ ਵਿਚ ਗੱਡੀਆਂ ਰਾਹੀਂ ਕੂੜਾ ਚੁੱਕਣਾ, ਘਰੋਂ-ਘਰੋਂ ਕੂੜਾ ਚੁੱਕਣਾ ਤੇ ਕੂੜਾ ਪੋ੍ਰਸੈੱਸ ਕਰਕੇ ਖਾਦ ਬਣਾਉਣ ਦਾ ਕੰਮ ਕੰਪਨੀ ਨੂੰ 148 ਕਰੋੜ ਵਿਚ ਦੇਣ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਮੇਅਰ ਅਤੇ ਕਮਿਸ਼ਨਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਫ਼ੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ | ਉਨਾਂ ਦਾ ਕਹਿਣਾ ਸੀ ਕਿ ਨਿਗਮ ਕੰਪਨੀ ਨੂੰ ਨਿਗਮ ਵੱਲੋਂ ਖ਼ਰੀਦੀਆਂ ਗੱਡੀਆਂ ਵੀ ਕੰਪਨੀ ਨੂੰ ਦੇਣ ਜਾ ਰਹੀ ਹੈ ਜਿਹੜਾ ਕਿ ਫ਼ੈਸਲਾ ਪੂਰੀ ਤਰਾਂ ਨਾਲ ਗ਼ਲਤ ਹੈ | ਉਨਾਂ ਕਿਹਾ ਕਿ 'ਆਪ' ਸਰਕਾਰ ਦੇ ਚੋਣ ਮੈਨੀਫੈਸਟੋ ਵਿਚ ਇਸ ਦਾ ਵਾਅਦਾ ਕੀਤਾ ਗਿਆ ਸੀ ਕਿ ਇਹ ਕੰਮ ਨਿੱਜੀ ਹੱਥਾਂ ਵਿਚ ਨਹੀਂ ਦਿੱਤੇ ਜਾਣਗੇ | ਉਨਾਂ ਕਿਹਾ ਕਿ ਇਹ ਫ਼ੈਸਲਾ ਵਾਪਸ ਨਾ ਲੈਣ 'ਤੇ ਯੂਨੀਅਨ ਸੰਘਰਸ਼ ਸ਼ੁਰੂ ਕਰੇਗੀ | ਯੂਨੀਅਨ ਦੀਆਂ ਮੰਗਾਂ ਜੇ. ਸੀ. ਬੀ. ਅਪਰੇਟਰਾਂ ਨੂੰ ਪੱਕਾ ਕਰਨਾ, ਸਫ਼ਾਈ ਸੇਵਕਾਂ ਨੂੰ ਤਰੱਕੀ ਦੇ ਕੇ ਡਰਾਈਵਰ ਬਣਾਉਣ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ | ਇਸ ਮੌਕੇ ਸੰਨ੍ਹੀ ਸੇਠੀ, ਸ਼ਾਦੀ ਲਾਲ, ਜੁਗਲ ਕਿਸ਼ੋਰ, ਮਨਦੀਪ ਸ਼ਰਮਾ, ਰਮੇਸ਼ ਬਹਾਦਰ, ਵਿਕਰਮ, ਗੌਰਵ ਗਿੱਲ, ਅਮਰ ਕਲਿਆਣ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ ਸਿਹਤ ਮੰਤਰੀ ਨੇ ਪਾਠ ਪੁਸਤਕ 'ਫਾਰਮਾਕੋਲੋਜੀ-ਐਨ ਇੰਟੇਗ੍ਰੇਟਿਡ ਅਪ੍ਰੋਚ' ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਸੇਂਟ ਸੋਲਜਰ ਗਰੁੱਪ ਦੇ ਸਾਰੇ ਸਕੂਲਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਵਧਾਇਆ <br/>
Ad Position 24