28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸੇਂਟ ਸੋਲਜਰ ਗਰੁੱਪ ਦੇ ਸਾਰੇ ਸਕੂਲਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਵਧਾਇਆ <br/>

Ad Position 21
No active advertisement
ਸੇਵਾ ਕਰਦੇ ਹੋਏ ਸੇਂਟ ਸੋਲਜਰ ਗਰੁੱਪ ਦੇ ਸਟਾਫ਼ ਮੈਂਬਰ | ਤਸਵੀਰ-ਜੀ.ਪੀ.ਸਿੰਘ <br/> 07-09-2025
ਜਲੰਧਰ, 6 ਸਤੰਬਰ (ਪਵਨ ਖਰਬੰਦਾ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਇੱਕਜੁੱਟ ਹੋ ਕੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਮਦਦ ਦਾ ਹੱਥ ਵਧਾਇਆ¢ ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਦੀ ਪ੍ਰਧਾਨਗੀ ਹੇਠ ਗਰੁੱਪ ਦੀਆਂ ਸਾਰੀਆਂ ਸਕੂਲ ਸ਼ਾਖਾਵਾਂ ਨੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ, ਜਿਸ ਵਿੱਚ ਗਰੁੱਪ ਦੀਆਂ ਉੱਤਰ ਭਾਰਤੀ ਸ਼ਾਖਾਵਾਂ ਨੇ ਰਾਸ਼ਨ, ਘਰ ਵਿੱਚ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ, ਅÏਰਤਾਂ ਅਤੇ ਬੱਚਿਆਂ ਲਈ ਸੈਨੇਟਰੀ ਪੈਡ, ਘਰਾਂ ਦੀਆਂ ਛੱਤਾਂ ਤੋਂ ਪਾਣੀ ਰੋਕਣ ਲਈ ਤਰਪਾਲਾਂ, ਕੰਬਲ, ਕੱਪੜੇ, ਖਾਣ ਲਈ ਸਬਜ਼ੀਆਂ, ਜਾਨਵਰਾਂ ਲਈ ਚਾਰਾ ਅਤੇ ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਦਵਾਈਆਂ ਆਦਿ ਦੀਆਂ ਲਗਭਗ 30 ਬੱਸਾਂ ਵਿੱਚ ਪਹੁੰਚਾਈਆਂ ਗਿਆ¢ ਇਸ ਵਿੱਚ ਸੰਸਥਾ ਦੇ ਲੋਕਾਂ ਨੇ ਸਤਲੁਜ, ਬਿਆਸ ਆਦਿ ਦਰਿਆਵਾਂ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਪੀੜਤਾਂ ਨੂੰ ਰਾਸ਼ਨ ਦੇ ਨਾਲ-ਨਾਲ ਹੌਸਲਾ ਦਿੱਤਾ ਤੇ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ ਰਹਿਣ ਲਈ ਕਿਹਾ ¢ ਸਮੂਹ ਦੇ ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਪੀੜਤਾਂ ਦੀ ਰਾਹਤ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਸਮਾਜ ਨੂੰ ਭਰੋਸਾ ਦਿੱਤਾ ਕਿ ਸੇਂਟ ਸੋਲਜਰ ਗਰੁੱਪ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ¢

Ad Position 22
No active advertisement
ਪਿਛਲੀ ਖ਼ਬਰ ਜੇ.ਸੀ.ਬੀ. ਆਪ੍ਰੇਟਰ ਯੂਨੀਅਨ ਵਲੋਂ ਕੂੜੇ ਦੇ ਕੰਮ ਨੂੰ ਨਿੱਜੀ ਹੱਥਾਂ ਵਿਚ ਦੇਣ ਦਾ ਵਿਰੋਧ <br/> ਅਗਲੀ ਖ਼ਬਰ ਬੈਂਸ ਦੀ ਅਗਵਾਈ ਹੇਠ ਮੰਦਰ ਦੀ ਇਮਾਰਤ ਨੂੰ ਸੁਰੱਖਿਅਤ ਕਰਨ ਦਾ ਕੰਮ ਦੂਜੇ ਦਿਨ ਵੀ ਜਾਰੀ <br/>
Ad Position 24