ਨੰਗਲ, 6 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਹਰਜੋਤ ਸਿੰਘ ਬੈਂਸ ਵਲੋਂ ਨੰਗਲ ਦੇ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਿਰ ਦੀ ਨੁਕਸਾਨੀ ਇਮਾਰਤ ਦੇ ਹਿੱਸੇ ਨੂੰ ਬਚਾਉਣ ਲਈ ਸ਼ੁਕਰਵਾਰ ਤੋਂ ਜੰਗੀ ਪੱਧਰ 'ਤੇ ਕੀਤੇ ਜਾ ਰਹੇ ਉਪਰਾਲਿਆਂ ਵਿਚ ਆਪ ਵਲੰਟੀਅਰਾਂ ਦੇ ਨਾਲ ਹੁਣ ਇਲਾਕਾ ਵਾਸੀ ਅਤੇ ਤਕਨੀਕੀ ਮਾਹਰ ਵੀ ਜੁੜ ਗਏ ਹਨ | ਵੱਡੀਆਂ ਆਧੁਨਿਕ ਮਸ਼ੀਨਾਂ ਅਤੇ ਕਿਸ਼ਤੀ ਰਾਹੀਂ ਵੱਡੇ-ਵੱਡੇ ਬੈਗ ਭਰ ਕੇ ਮੰਦਰ ਦੇ ਨਾਲ ਲੱਗੇ ਦਰਿਆ ਦੇ ਕੰਢੇ ਨੂੰ ਡੰਗਾ ਲਗਾ ਕੇ ਮਜਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਸਤਲੁਜ ਦਰਿਆ ਦੇ ਤੇਜ਼ ਵਹਾਅ ਨਾਲ ਹੋਰ ਨੁਕਸਾਨ ਹੋਣ ਤੋਂ ਰੋਕਿਆ ਜਾ ਸਕੇ | ਹਰਜੋਤ ਸਿੰਘ ਬੈਂਸ ਨੇ ਜਦੋਂ ਸਤਲੁਜ ਦਰਿਆ ਦੇ ਤੇਜ਼ ਵਹਾਅ ਨਾਲ ਨੰਗਲ ਦੇ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਿਰ ਦੇ ਹਿੱਸੇ ਦੇ ਹੋਏ ਨੁਕਸਾਨ ਦੀ ਮੁਰੰਮਤ ਦਾ ਮੋਰਚਾ ਖੁਦ ਸੰਭਾਲਿਆ ਤਾਂ ਤੇਜ਼ ਵਹਾਅ ਕਾਰਨ ਇਹ ਕਾਰਜ ਅਸੰਭਵ ਜਾਪ ਰਿਹਾ ਸੀ | ਦਰਿਆ ਦਾ ਤੇਜ਼ ਵਹਾਅ ਲਗਾਤਾਰ ਇਮਾਰਤ ਨੂੰ ਖੋਰ ਰਿਹਾ ਸੀ, ਪ੍ਰੰਤੂ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਮਾਰਤ ਦੇ ਉੱਪਰ ਤੋਂ ਰੱਸਿਆ ਰਾਹੀ ਸਪੋਰਟ ਲਗਾਉਣ ਵਾਲੀ ਸਮੱਗਰੀ ਪਹੁੰਚਾਉਣੀ ਸ਼ੁਰੂ ਕੀਤੀ | ਦਰਿਆ ਦੇ ਦੂਜੇ ਪਾਸੇ ਤੋਂ ਵੱਡੇ ਬੈਗ ਭਰ ਕੇ ਮੰਦਿਰ ਦੀ ਇਮਾਰਤ ਨਾਲ ਲਗਾਉਣੇ ਜਾਰੀ ਕੀਤੇ, ਦਰਿਆ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਇਹ ਜਾਨ ਜੋਖਮ ਵਿਚ ਪਾਉਣ ਵਾਲਾ ਕੰਮ ਲੱਗ ਰਿਹਾ ਸੀ ਅਤੇ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਸੀ, ਪ੍ਰੰਤੂ ਇਲਾਕਾ ਵਾਸੀਆਂ ਤੇ ਆਪ ਵਲੰਟੀਅਰਾਂ ਦੇ ਮਜਬੂਤ ਹੋਸਲੇ ਦੇਖ ਕੇ ਕੰਮ ਜਾਰੀ ਰੱਖਿਆ ਅਤੇ ਪੱਥਰਾਂ ਤੇ ਮਿੱਟੀ ਨਾਲ ਭਰੇ ਬੈਗ ਇੱਕ ਜੰਮਬੋ ਬੈਗ ਵਿਚ ਪਾ ਕੇ ਲਗਾਤਾਰ ਲਗਾਏ ਗਏ, ਜਿਸ ਨਾਲ ਇਮਾਰਤ ਨੂੰ ਸਪੋਟ ਮਿਲਣ ਲੱਗੀ | ਅੱਜ ਡੀ.ਪੀ.ਆਰ.ਓ. ਦਫਤਰ ਵਲੋਂ ਜਾਰੀ ਪ੍ਰੈਸ ਨੋਟ 'ਚ ਦੱਸਿਆ ਗਿਆ ਕਿ ਇਲਾਕਾ ਵਾਸੀਆਂ ਨੇ ਦੋ ਦਿਨ ਵਿਚ ਇਮਾਰਤ ਨੂੰ ਕਾਫੀ ਹੱਦ ਤੱਕ ਸੁਰੱਖਿਅਤ ਕੀਤਾ | ਭਾਵੇ ਪੱਕੇ ਤੌਰ 'ਤੇ ਇਸ ਮੰਦਿਰ ਨੂੰ ਬਚਾਉਣ ਲਈ 1.27 ਕਰੋੜ ਰੁਪਏ ਖਰਚ ਹੋਣਗੇ, ਜਿਸ ਨੂੰ ਬੈਂਸ ਦੀ ਅਗਵਾਈ 'ਚ ਉਨ੍ਹਾਂ ਦੇ ਸਮਰਥਕਾਂ ਵਲੋਂ ਆਰਜ਼ੀ ਤੌਰ 'ਤੇ ਕੀਤਾ ਜਾ ਰਿਹਾ ਹੈ | ਅੱਜ ਦੂਜੇ ਦਿਨ ਲਕਸ਼ਮੀ ਨਰਾਇਣ ਮੰਦਰ ਨੇੜੇ ਚੱਲ ਰਹੇ ਡੰਗਾ ਲਗਾਉਣ ਦੇ ਕੰਮ ਡਾ.ਸੰਜੀਵ ਗੌਤਮ ਹਲਕਾ ਕੋਆਰਡੀਨੇਟਰ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਸਤੀਸ਼ ਚੋਪੜਾ, ਕਰਤਾਰ ਸਿੰਘ, ਰਾਕੇਸ਼ ਕੁਮਾਰ, ਲਾਡੀ ਭੰਗਲ, ਸੁਮਿਤ ਕੁਮਾਰ, ਨਰਾਇਣ ਕੁਮਾਰ, ਚੰਨਣ ਸਿੰਘ ਪੱਮੂ ਢਿੱਲੋਂ, ਗੋਪਾਲ ਸ਼ਰਮਾ, ਉਮੇਸ਼, ਰਿੰਕੂ ਸਰਪੰਚ, ਸੁਮਿਤ ਸ਼ਰਮਾ, ਰੋਹਿਤ ਕਾਲੀਆ ਪ੍ਰਧਾਨ ਟਰੱਕ