28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਹਲਕਾ ਇੰਚਾਰਜ ਪਵਨ ਟੀਨੂੰ ਨੇ ਹੜ੍ਹ ਪੀੜਤ ਪਰਿਵਾਰ ਨੂੰ 1.20 ਲੱਖ ਰੁਪਏ ਦਾ ਚੈੱਕ ਕੀਤਾ ਭੇਟ <br/>

Ad Position 21
No active advertisement
ਅਲਾਵਲਪੁਰ ਵਿਖੇ ਪਰਮਿੰਦਰ ਕੌਰ ਨੂੰ ਅਤੇ 1.20 ਲੱਖ ਰੁਪਏ ਦਾ ਚੈੱਕ ਭੇਟ ਕਰਦੇ ਹੋਏ ਹਲਕਾ ਇੰਚਾਰਜ ਪਵਨ ਟੀਨੂੰ, ਤਹਿਸੀਲਦਾਰ ਹਰਿੰਦਰਜੀਤ ਸਿੰਘ, ਕਾਨੂੰਨਗੋ ਰਮਨ ਕੁਮਾਰ ਤੇ ਸਰਬਜੀਤ ਸਿੰਘ ਅਤੇ ਹੋਰ | ਤਸਵੀਰ-ਰਮਨ ਦਵੇਸਰ <br/> 07-09-2025
ਆਦਮਪੁਰ, 6 ਸਤੰਬਰ (ਰਮਨ ਦਵੇਸਰ)-ਅਲਾਵਲਪੁਰ ਵਿਖੇ ਭਾਰੀ ਮੀਂਹ ਕਾਰਨ ਅਲਾਵਲਪੁਰ ਦੇ ਮੁਹੱਲਾ ਸਰੀਆਂ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ ਅਤੇ ਹੋਰ ਕਮਰਿਆਂ ਨੂੰ ਵੀ ਨੁਕਸਾਨ ਪਹੁੰਚਿਆ | ਇਸ ਹਾਦਸੇ ਵਿੱਚ ਪਰਮਿੰਦਰ ਕੌਰ ਬੜੀ ਮੁਸ਼ਕਿਲ ਨਾਲ ਬਚ ਗਈ ਕਿਉਂਕਿ ਉਹ ਕੁਝ ਸਮੇਂ ਪਹਿਲਾਂ ਹੀ ਕਮਰੇ ਵਿੱਚੋਂ ਬਾਹਰ ਆਈ ਸੀ ਅਤੇ ਉਸ ਦੇ ਘਰ ਦੀ ਛੱਤ ਜ਼ੋਰਦਾਰ ਧਮਾਕੇ ਨਾਲ ਡਿੱਗ ਗਈ | ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਪੀੜਤ ਲਈ ਮੁਆਵਜ਼ੇ ਦੀ ਮੰਗ ਕੀਤੀ, ਜਿਸ ਤੋਂ ਬਾਅਦ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਰਿਪੋਰਟ ਮੰਗੀ ਅਤੇ ਤਿੰਨ ਦਿਨਾਂ ਦੇ ਅੰਦਰ ਹੀ ਮੁਆਵਜ਼ਾ ਦੇ ਦਿੱਤਾ ਗਿਆ ਅਤੇ ਖੁਦ ਆਪ ਦੇ ਹਲਕਾ ਆਦਮਪੁਰ ਇੰਚਾਰਜ ਪਵਨ ਟੀਨੂੰ ਪੀੜਤ ਪਰਮਿੰਦਰ ਕੌਰ ਦੇ ਘਰ ਪਹੁੰਚੇ ਅਤੇ 1.20 ਲੱਖ ਰੁਪਏ ਦਾ ਚੈੱਕ ਭੇਟ ਕੀਤਾ | ਇਸ ਮੌਕੇ ਪਵਨ ਟੀਨੂੰ ਨੇ ਕਿਹਾ ਕਿ ਇਸ ਕੁਦਰਤੀ ਆਫਤ ਕਾਰਨ ਹੋਏ ਨੁਕਸਾਨ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਹੈ | ਟੀਨੂੰ ਨੇ ਕਿਹਾ ਕਿ ਪੀੜਤ ਨੂੰ ਕਿਸੇ ਵੀ ਦਫਤਰ ਨਹੀਂ ਜਾਣਾ ਪਿਆ | ਅਧਿਕਾਰੀਆਂ ਨੇ ਖੁਦ ਘਰ ਆ ਕੇ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਅਤੇ 3 ਦਿਨਾਂ ਦੇ ਅੰਦਰ ਹੀ ਮੁਆਵਜ਼ਾ ਦੇ ਦਿੱਤਾ ਗਿਆ | ਇਸ ਮੌਕੇ ਤਹਿਸੀਲਦਾਰ ਹਰਿੰਦਰਜੀਤ ਸਿੰਘ ਉਨ੍ਹਾਂ ਦੇ ਨਾਲ ਸਨ | ਸਿੰਘ, ਕਾਨੂੰਨ ਅਧਿਕਾਰੀ ਰਮਨ ਕੁਮਾਰ ਤੇ ਸਰਬਜੀਤ ਸਿੰਘ, ਨੰਬਰਦਾਰ ਸੁਖਬੀਰ ਸਿੱਧੂ, ਕੌਂਸਲਰ ਪੰਕਜ ਸ਼ਰਮਾ, ਪਰਮਜੀਤ ਪੱਪੀ, ਦਲਜੀਤ ਸਿੰਘ ਮਿਨਹਾਸ, ਹਰਕੀਰਤ ਸਿੰਘ ਨਿੱਝਰ, ਅਮਰੀਕ ਸਿੰਘ, ਬਾਬਾ ਰਾਮ ਗੋਪਾਲ, ਅਮਰਜੀਤ ਸਿੰਘ, ਮਨਦੀਪ ਸਿੰਘ, ਅਸ਼ਵਨੀ ਸ਼ਰਮਾ ਅਤੇ ਹੋਰ ਫ਼ਨਬਸਪ;ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਨੇੜਲੇ ਸਤਲੁਜ ਦਰਿਆ 'ਤੇ ਬਣੇ ਰੇਲਵੇ ਪੁਲ 'ਤੇ 'ਸੱਪਾਂ ਦੀਆਂ ਸਿਰੀਆਂ ਮਿੱਧ ਕੇ' ਫਸੀ ਹੋਈ ਬੂਟੀ ਕੱਢੀ <br/> ਅਗਲੀ ਖ਼ਬਰ ਪਿੰਡ ਡਰੋਲੀ ਦੇ ਸੀਨੀਅਰ ਟਕਸਾਲੀ ਆਗੂ ਕਾਂਗਰਸ ਛੱਡ ਕੇ 'ਆਪ' 'ਚ ਹੋਏ ਸ਼ਾਮਿਲ <br/>
Ad Position 24