28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਲੋਹੀਆਂ ਨੇੜਲੇ ਸਤਲੁਜ ਦਰਿਆ 'ਤੇ ਬਣੇ ਰੇਲਵੇ ਪੁਲ 'ਤੇ 'ਸੱਪਾਂ ਦੀਆਂ ਸਿਰੀਆਂ ਮਿੱਧ ਕੇ' ਫਸੀ ਹੋਈ ਬੂਟੀ ਕੱਢੀ <br/>

Ad Position 21
No active advertisement
(1) ਲੋਹੀਆਂ ਦੇ ਪਿੰਡ ਗਿੱਦੜ ਪਿੰਡੀ ਨੇੜੇ ਰੇਲਵੇ ਪੁਲ ਦੀਆਂ ਕੈਂਚੀਆਂ' ਚ ਫਸੀ ਬੂਟੀ ਅਤੇ (2) ਗੋਲ ਦਾਇਰੇ 'ਚ ਫਨੀਅਰ ਸੱਪ (3) ਰੁੱਖਾਂ ਆਦਿ ਦੀਆਂ ਟਾਹਣੀਆਂ ਨੂੰ ਕੱਢਦੇ ਮੌਕੇ ਇੱਕ ਯੋਧਾ 'ਖਤਰਨਾਕ' ਦਿ੍ਸ਼ 'ਚ | (ਸੱਜੇ) ਗਿੱਦੜ ਪਿੰਡੀ ਨੇੜੇ ਰੇਲਵੇ ਪੁਲ 'ਚੋਂ ਬੂਟੀ ਕੱਢਣ ਦੀ ਸੇਵਾ ਕਰਨ ਮੌਕੇ ਅਰਦਾਸ ਕਰਦੇ ਢਾਡੀ ਭਾਈ ਲਖਵਿੰਦਰ ਸਿੰਘ ਲਹਿਰੀ ਅਤੇ ਹੋਰ ਯੋਧੇ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 07-09-2025
ਲੋਹੀਆਂ ਖਾਸ, 6 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨੈਸ਼ਨਲ ਡਿਜ਼ਾਸਟਰ ਰਿਸਪÏਸ ਫੋਰਸ (ਐਨ.ਡੀ.ਆਰ.ਐਫ.) ਦੀਆਂ ਟੀਮਾਂ, ਸਥਾਨਕ ਗੋਤਾਖੋਰਾਂ ਤੇ ਸੇਵਾਦਾਰਾਂ ਵਲੋਂ 'ਸਤਲੁਜ ਦਰਿਆ 'ਤੇ ਬਣੇ ਗਿੱਦੜਪਿੰਡੀ ਰੇਲਵੇ ਪੁਲ' ਦੇ ਹੇਠਾਂ ਫਸੀ ਬੂਟੀ ਨੂੰ ਅਤੇ ਰੁੱਖਾਂ ਦੇ ਟਾਹਣਿਆਂ ਨੂੰ ਹਟਾਉਣ ਦੇ ਕਾਰਜ ਕਈ ਦਿਨਾਂ ਤੋਂ ਲਗਾਤਾਰ ਜਾਰੀ ਰਹੇ | ਢਾਡੀ ਭਾਈ ਲਖਵਿੰਦਰ ਸਿੰਘ ਲਹਿਰੀ ਗਿੱਦੜ ਪਿੰਡੀ ਵਾਲਿਆਂ ਵੱਲੋਂ ਪ੍ਰਮਾਤਮਾਂ ਅੱਗੇ ਅਰਦਾਸ ਕਰਕੇ ਆਰੰਭ ਕੀਤੇ ਇਸ ਅਨੋਖੇ, ਔਖੇ ਤੇ ਸਨਸਨੀਖੇਜ਼ ਕਾਰਜ ਨੂੰ ਸਾਰੇ ਯੋਧਿਆਂ ਵੱਲੋਂ ਪੂਰੀ ਸਫਲਤਾ ਨਾਲ ਨਿਭਾਇਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਭਾਈ ਲਖਵਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਲਗਾਤਾਰ ਚੱਲ ਰਹੇ ਇਨ੍ਹਾਂ ਕਾਰਜਾਂ ਮੌਕੇ ਕਦੇ ਵੱਡੇ-ਵੱਡੇ ਫਨੀਅਰ ਸੱਪਾਂ ਅਤੇ ਕੀੜਿਆਂ ਮਕੌੜਿਆਂ ਨਾਲ ਵਾਹ ਪੈਂਦਾ ਰਿਹਾ ਹੈ ਅਤੇ ਕਦੇ ਵੱਡੇ ਵੱਡੇ ਟਾਹਣਿਆਂ ਨਾਲ, ਜਿਨ੍ਹਾਂ ਕੱਟ ਕੇ ਕੱਢਣਾ ਪਿਆ ਹੈ | ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸ.ਐੱਸ.ਪੀ. (ਜਲੰਧਰ ਦਿਹਾਤੀ) ਹਰਵਿੰਦਰ ਸਿੰਘ ਵਿਰਕ ਦੀ ਸਰਪ੍ਰਸਤੀ ਹੇਠ ਕੀਤੀ ਜਾ ਰਹੀ ਇਸ ਸਖਤ ਮਿਹਨਤ ਵਾਲੀ ਕਾਰਵਾਈ ਦੀ ਨਿਗਰਾਨੀ ਅੱਜ ਸ਼ਾਹਕੋਟ ਦੇ ਡੀ.ਐੱਸ.ਪੀ. ਉਂਕਾਰ ਸਿੰਘ ਬਰਾੜ ਵੱਲੋਂ ਕੀਤੀ ਗਈ | ਉਨ੍ਹਾਂ ਕਿਹਾ ਕਿ ਸੇਵਾ ਕਰ ਰਹੇ ਸਾਰੇ ਯੋਧਿਆਂ ਦਾ ਸਨਮਾਨ 26 ਜਨਵਰੀ ਨੂੰ ਕੀਤਾ ਜਾਵੇਗਾ | ਇਸ ਮੌਕੇ ਲੋਹੀਆਂ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਕਾਨੂੰਗੋ ਤਲਵਿੰਦਰ ਸਿੰਘ ਗਿੱਦੜ ਪਿੰਡੀ, ਪਟਵਾਰੀ ਵਿਸ਼ਾਲ ਕੁਮਾਰ ਸਮੇਤ ਹੋਰ ਕਰਮਚਾਰੀ ਤੇ ਆਗੂਆਂ ਸਮੇਤ ਐਨ.ਡੀ.ਆਰ.ਐਫ. ਦੀਆਂ ਟੀਮਾਂ, ਸਥਾਨਕ ਗੋਤਾਖੋਰ ਸੇਵਾਦਾਰ ਜਿਨ੍ਹਾਂ 'ਚ ਭਾਈ ਲਖਵਿੰਦਰ ਸਿੰਘ ਲਹਿਰੀ, ਰਾਜਵੀਰ ਸਿੰਘ, ਬਲਜੀਤ ਸਿੰਘ, ਅਮਰੀਕ ਸਿੰਘ, ਚੰਦ ਸਿੰਘ, ਕਸ਼ਮੀਰ ਸਿੰਘ, ਲਸ਼ਮਣ ਸਿੰਘ, ਅਮਰਜੀਤ ਸਿੰਘ, ਅਮਨਦੀਪ ਸਿੰਘ, ਗੁਰਮੁਖ ਸਿੰਘ, ਮੁੱਖਾ ਸਿੰਘ, ਸੋਨੂੰ ਸਿੰਘ, ਕਾਰਜ ਸਿੰਘ, ਹਰਮੇਸ਼ ਸਿੰਘ, ਲਖਵਿੰਦਰ ਸਿੰਘ, ਚੰਦੂ ਸਿੰਘ, ਵਿੱਕੀ ਸਿੰਘ, ਸੁੱਖਾ ਮੰਡਲ, ਜੋਗਿੰਦਰ ਸਰਪੰਚ, ਜੋਧਾ ਸਰਪੰਚ, ਸਮਨਦੀਪ ਸਿੰਘ, ਲਵਪ੍ਰੀਤ ਸਿੰਘ ਸਮੇਤ ਪਿੰਡ ਰਾਜੇਵਾਲ, ਪਿੰਡ ਪਿੱਪਲੀ, ਮਿਆਣੀ, ਗਿੱਦੜ ਪਿੰਡੀ ਤੋਂ ਸੇਵਾਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਦੀ ਛੱਤ ਤੋਂ ਮਿਲਿਆ ਨੌਜਵਾਨ ਦਾ ਪਿੰਜਰ ਅਗਲੀ ਖ਼ਬਰ ਹਲਕਾ ਇੰਚਾਰਜ ਪਵਨ ਟੀਨੂੰ ਨੇ ਹੜ੍ਹ ਪੀੜਤ ਪਰਿਵਾਰ ਨੂੰ 1.20 ਲੱਖ ਰੁਪਏ ਦਾ ਚੈੱਕ ਕੀਤਾ ਭੇਟ <br/>
Ad Position 24