28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸਰਕਾਰੀ ਹਸਪਤਾਲ ਦੀ ਛੱਤ ਤੋਂ ਮਿਲਿਆ ਨੌਜਵਾਨ ਦਾ ਪਿੰਜਰ

Ad Position 21
No active advertisement
ਅਜੀਤ ਡੈਸਕ 07-09-2025
ਜੰਡਿਆਲਾ ਮੰਜਕੀ, 6 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਮੁੱਢਲਾ ਸਿਹਤ ਕੇਂਦਰ ਜੰਡਿਆਲਾ ਦੇ ਹਸਪਤਾਲ ਦੀ ਇੱਕ ਛੱਤ ਤੋਂ ਨੌਜਵਾਨ ਦਾ ਗਲਿਆ ਸੜਿਆ ਪਿੰਜਰ ਮਿਲਣ ਕਾਰਨ ਸਨਸਨੀ ਫੈਲ ਗਈ | ਲਗਭਗ ਸਾਰੇ ਸਰੀਰ ਦਾ ਮਾਸ ਗਲ ਚੁੱਕਾ ਸੀ ਜਾਂ ਪੰਛੀਆਂ ਨੇ ਖਾ ਲਿਆ ਸੀ ਸਿਰਫ ਹੱਡੀਆਂ ਹੀ ਬਚੀਆਂ ਸਨ | ਪੁਲਿਸ ਚੌਂਕੀ ਜੰਡਿਆਲਾ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਿਰਤਕ ਦੀ ਪਹਿਚਾਣ ਨਜ਼ਦੀਕੀ ਪਿੰਡ ਥਾਬਲਕੇ ਦੇ ਅਮਨਦੀਪ ਕੁਮਾਰ ਪੁੱਤਰ ਸਵ: ਸੁਰਜੀਤ ਕੁਮਾਰ ਵਜੋਂ ਹੋਈ ਹੈ | ਉਹ ਲਗਭਗ ਦੋ ਹਫਤਿਆਂ ਤੋਂ ਗਾਇਬ ਸੀ ਅਤੇ ਅਕਸਰ ਜੰਡਿਆਲਾ ਦੇ ਓਟ ਸੈਂਟਰ ਵਿੱਚ ਦਵਾਈ ਲੈਣ ਆਉਂਦਾ ਸੀ | ਕਈ ਦਿਨਾਂ ਤੋਂ ਮੁਸ਼ਕ ਆਉਣ ਕਾਰਨ ਹਸਪਤਾਲ ਦੇ ਸਟਾਫ ਵੱਲੋਂ ਜਦੋਂ ਕੋਠੇ ਦੀ ਛੱਤ ਚੈੱਕ ਕੀਤੀ ਗਈ ਤਾਂ ਉਕਤ ਨੌਜਵਾਨ ਦਾ ਪਿੰਜਰ ਮਿਲਿਆ | ਮਿ੍ਤਕ ਨੇੜਿਓਾ ਇੱਕ ਸਰਿੰਜ ਵੀ ਮਿਲੀ ਦੱਸੀ ਜਾਂਦੀ ਹੈ | ਚੌਂਕੀ ਇੰਚਾਰਜ ਜੰਡਿਆਲਾ ਗੁਲਜਾਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ ਹੈ ਅਤੇ ਮਿ੍ਤਕ ਦੀ ਮਾਤਾ ਪ੍ਰੋਮਿਲਾ ਦੇ ਬਿਆਨਾਂ ਦੇ ਆਧਾਰ 'ਤੇ ਫਿਲਹਾਲ ਬੀਐੱਨਐੱਸ ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਚਿੱਟੀ ਵੇਈਾ ਦੇ ਪਾਣੀ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ 'ਮਹਿਲਾ ਮੰਡਲ' ਆਇਆ ਅੱਗੇ <br/> ਅਗਲੀ ਖ਼ਬਰ ਲੋਹੀਆਂ ਨੇੜਲੇ ਸਤਲੁਜ ਦਰਿਆ 'ਤੇ ਬਣੇ ਰੇਲਵੇ ਪੁਲ 'ਤੇ 'ਸੱਪਾਂ ਦੀਆਂ ਸਿਰੀਆਂ ਮਿੱਧ ਕੇ' ਫਸੀ ਹੋਈ ਬੂਟੀ ਕੱਢੀ <br/>
Ad Position 24