28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਚਿੱਟੀ ਵੇਈਾ ਦੇ ਪਾਣੀ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ 'ਮਹਿਲਾ ਮੰਡਲ' ਆਇਆ ਅੱਗੇ <br/>

Ad Position 21
No active advertisement
ਅਜੀਤ ਡੈਸਕ 07-09-2025
ਮਲਸੀਆਂ, 6 ਸਤੰਬਰ (ਦਲਜੀਤ ਸਿੰਘ ਸਚਦੇਵਾ)-ਚਿੱਟੀ ਵੇਈਾ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਸਹਾਇਤਾ ਲਈ ਮਹਿਲਾ ਮੰਡਲ ਸ਼ਾਹਕੋਟ ਅੱਗੇ ਆਇਆ ਹੈ | ਅੱਜ ਮਹਿਲਾ ਮੰਡਲ ਸ਼ਾਹਕੋਟ ਵਲੋਂ ਚੇਅਰਪਰਸਨ ਅਮਰਜੀਤ ਕੌਰ ਸਚਦੇਵਾ ਦੀ ਅਗਵਾਈ ਹੇਠ ਮਲਸੀਆਂ ਦੇ ਨਜ਼ਦੀਕੀ ਪਿੰਡ ਮੱਲ੍ਹੀਵਾਲ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਦਾ ਸਾਮਾਨ ਵੰਡਿਆ ਗਿਆ | ਚੇਅਰਪਰਸਨ ਅਮਰਜੀਤ ਕੌਰ ਸਚਦੇਵਾ ਨੇ ਕਿਹਾ ਕਿ ਚਿੱਟੀ ਵੇਈਾ ਦੇ ਪਾਣੀ ਦੀ ਮਾਰ ਹੇਠ ਸ਼ਾਹਕੋਟ ਤੇ ਮਲਸੀਆਂ ਇਲਾਕੇ ਦੇ ਬਹੁਤ ਸਾਰੇ ਪਿੰਡ ਆਏ ਹਨ | ਵੇਈਾ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਭਰ ਗਿਆ ਹੈ, ਜਿਸ ਕਾਰਨ ਲੋਕ ਬਹੁਤ ਹੀ ਪ੍ਰੇਸ਼ਾਨੀ ਝੱਲ ਰਹੇ ਹਨ | ਸਥਾਨਕ ਪ੍ਰਸ਼ਾਸਨ ਵਲੋਂ ਲੋਕਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਗਈ, ਜਿਸ ਕਾਰਨ ਮਹਿਲਾ ਮੰਡਲ ਸ਼ਾਹਕੋਟ ਵਲੋਂ ਐੱਨ.ਆਰ.ਆਈ ਵੀਰਾਂ ਤੇ ਸਮਾਜ ਸੇਵੀ ਆਗੂਆਂ ਦੇ ਸਹਿਯੋਗ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਹਰ ਪੱਖੋਂ ਮਦਦ ਕੀਤੀ ਜਾ ਰਹੀ ਹੈ | ਇਸ ਮੌਕੇ ਪਿੰਕੀ ਅਰੋੜਾ ਸੀਨੀਅਰ ਵਾਈਸ ਪ੍ਰਧਾਨ, ਰਾਜਵਿੰਦਰ ਕੌਰ ਮੀਡੀਆ ਇੰਚਾਰਜ, ਰਮਾ ਰਾਣੀ ਸਲਾਹਕਾਰ, ਰੀਟਾ ਸੋਬਤੀ ਸਲਾਹਕਾਰ, ਪਿ੍ਅੰਕਾ ਪੁਰੀ, ਨੀਰੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਸ੍ਰੀ ਗੁਰ ਕਥਾ ਮੂਲ ਪਾਠ ਤੇ ਵਿਆਖਿਆ' ਪੁਸਤਕ ਜਥੇਦਾਰ ਗੜਗੱਜ ਤੇ ਪ੍ਰਧਾਨ ਧਾਮੀ ਵਲੋਂ ਲੋਕ ਅਰਪਣ ਅਗਲੀ ਖ਼ਬਰ ਸਰਕਾਰੀ ਹਸਪਤਾਲ ਦੀ ਛੱਤ ਤੋਂ ਮਿਲਿਆ ਨੌਜਵਾਨ ਦਾ ਪਿੰਜਰ
Ad Position 24