ਜਲੰਧਰ, 23 ਸਤੰਬਰ (ਐੱਮ. ਐੱਸ. ਲੋਹੀਆ)-ਸਥਾਨਕ ਅਰਬਨ ਅਸਟੇਟ, ਫੇਜ਼-2 ਵਿਖੇ ਇਕ ਪੈਥ ਲੈਬ ਦੇ ਬਾਹਰ ਖੜ੍ਹੀ ਔਰਤ ਦੇ ਗਲੇ 'ਚ ਪਾਈ ਸੋਨੇ ਦੀ ਚੇਨੀ ਲੁੱਟ ਕੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ | ਲਿਪਸੀ ਗੁਪਤਾ ਵਾਸੀ ਚੀਮਾ ਨਗਰ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਮਾਂ ਨੇ ਡਾਕਟਰੀ ਜਾਂਚ ਲਈ ਆਪਣੇ ਸੈਂਪਲ ਪੈਥ ਲੈਬ ਨੂੰ ਦਿੱਤੇ ਸਨ | ਉਨ੍ਹਾਂ ਨੂੰ ਪੈਥ ਲੈਬ ਤੋਂ ਸ਼ਾਮ ਵੇਲੇ ਟੈਸਟਾਂ ਦੀ ਰਿਪੋਰਟ ਮਿਲਣੀ ਸੀ, ਜਿਸ ਕਰਕੇ ਉਹ ਆਪਣੀ ਮਾਂ ਦੇ ਨਾਲ ਪੈਥ ਲੈਬ ਵਿਖੇ ਪਹੁੰਚੀ | ਜਦੋਂ ਉਸ ਦੀ ਮਾਂ ਪੈਥ ਲੈਬ ਦੇ ਅੰਦਰ ਰਿਪੋਰਟ ਲੈਣ ਗਈ ਹੋਈ ਸੀ, ਤਾਂ ਉਹ ਬਾਹਰ ਐਕਟਿਵਾ ਦੇ ਕੋਲ ਖੜ੍ਹੀ ਹੋਈ ਸੀ | ਇਸੇ ਦੌਰਾਨ ਇਕ ਵਿਅਕਤੀ ਆਇਆ, ਜਿਸ ਨੇ ਉਸ ਦੇ ਗਲੇ 'ਚੋਂ ਚੇਨੀ ਝਪਟੀ ਅਤੇ ਉਹ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ 'ਤੇ ਫ਼ਰਾਰ ਹੋ ਗਿਆ | ਮੌਕੇ 'ਤੇ ਪਹੁੰਚੇ ਥਾਣਾ ਡਵੀਜ਼ਨ ਨੰਬਰ 7 ਦੇ ਏ.ਐੱਸ.ਆਈ. ਬਲਵੰਤ ਸਿੰਘ ਨੇ ਪੀੜਤ ਦੀ ਸ਼ਿਕਾਇਤ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨੀ ਝਪਟ ਕੇ ਲੁਟੇਰੇ ਹੋਏ ਫ਼ਰਾਰ <br/>
ਪੀੜਤ ਲਿਪਸੀ ਗੁਪਤਾ ਜਾਣਕਾਰੀ ਦਿੰਦੇ ਹੋਏ |<br/>
24-09-2025