15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਐਸ.ਐਸ ਐਫ. ਦੇ ਜਨਰਲ ਸਕੱਤਰ ਸ਼ਹੀਦ ਸਤਪਾਲ ਸਿੰਘ ਢਿੱਲੋਂ ਦੀ ਬਰਸੀ ਮਨਾਈ

ਗੁਰਾਇਆ, 15 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਜਨਰਲ ਸਕੱਤਰ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਪਿੰਡ ਡੱਲੇਵਾਲ ਨੇੜੇ ਗੁਰਾਇਆ (ਜਲੰਧਰ) ’ਚ ਮਨਾਇਆ ਗਿਆ । ਸਹਿਜ ਪਾਠ ਦੇ ਭੋਗ ਉਪਰੰਤ ਭਾਈ ਗੁਰਸਾਹਿਬ ਸਿੰਘ ਦੇ ਕੀਰਤਨੀ ਜਥੇ ਅਤੇ ਭਾਈ ਹਰਦੀਪ ਸਿੰਘ ਸਾਹਦੜਾ ਦੇ ਢਾਡੀ ਜਥੇ ਵਲੋਂ ਸ਼ਹੀਦੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

Ad Position 21
repet_subhas-goyals [Copy P29]
ਸ਼ਹੀਦੀ ਸਮਾਗਮ ਦੌਰਾਨ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ-ਚਰਨਜੀਤ ਸਿੰਘ ਦੁਸਾਂਝ 16-09-2026
ਗੁਰਾਇਆ, 15 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਜਨਰਲ ਸਕੱਤਰ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਪਿੰਡ ਡੱਲੇਵਾਲ ਨੇੜੇ ਗੁਰਾਇਆ (ਜਲੰਧਰ) ’ਚ ਮਨਾਇਆ ਗਿਆ । ਸਹਿਜ ਪਾਠ ਦੇ ਭੋਗ ਉਪਰੰਤ ਭਾਈ ਗੁਰਸਾਹਿਬ ਸਿੰਘ ਦੇ ਕੀਰਤਨੀ ਜਥੇ ਅਤੇ ਭਾਈ ਹਰਦੀਪ ਸਿੰਘ ਸਾਹਦੜਾ ਦੇ ਢਾਡੀ ਜਥੇ ਵਲੋਂ ਸ਼ਹੀਦੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬੁਲਾਰਿਆਂ ਵਲੋਂ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਨੂੰ ਸਰਧਾਂਜਲੀਆਂ ਭੇਟ ਕਰਦੇ ਹੋਏ, ਉਨ੍ਹਾਂ ਵਲੋਂ ਸਿੱਖ ਸੰਘਰਸ਼ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਨਿਰੰਤਰ ਕਾਰਜਸ਼ੀਲ ਰਹਿੰਦੇ ਹੋਏ, ਨੌਜਵਾਨਾਂ, ਬੁੱਧੀਜੀਵੀਆਂ, ਵਕੀਲਾਂ ਸਮੇਤ ਸਮਾਜ ਦੇ ਸਮੂਹ ਵਰਗਾਂ ਨੂੰ ਸੰਘਰਸ਼ ਨਾਲ ਜੋੜਿਆ। ਸਮਾਗਮ ਵਿੱਚ ਇਸੇ ਪਿੰਡ ਦੇ ਸ਼ਹੀਦ ਭਾਈ ਹਰਮਿੰਦਰ ਸਿੰਘ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ, ਵਿਦੇਸ਼ਾਂ ਵਿੱਚ ਵਿਚਰ ਰਹੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਬਲਵਿੰਦਰ ਸਿੰਘ ਢਿੱਲੋਂ , ਭਾਈ ਗੁਰਚਰਨ ਸਿੰਘ ਗੁਰਾਇਆ ਨੂੰ ਨਿੱਘੀ ਯਾਦ ਭੇਜੀ ਗਈ । ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਦੇ ਭਰਾ ਭਾਈ ਨਿਰਮਲ ਸਿੰਘ ਢਿੱਲੋਂ, ਸ਼ਹੀਦ ਭਾਈ ਹਰਮਿੰਦਰ ਸਿੰਘ ਢਿੱਲੋਂ , ਸ਼ਹੀਦ ਭਾਈ ਸ਼ੇਰ ਸਿੰਘ ਪੰਡੋਰੀ, ਸ਼ਹੀਦ ਭਾਈ ਮਨਜੀਤ ਸਿੰਘ ਕਰਨਾਣਾ, ਸ਼ਹੀਦ ਭਾਈ ਬਲਜਿੰਦਰ ਸਿੰਘ ਤਾਹਰਪੁਰ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਬਖਸ਼ ਕੇ ਸਨਮਾਨਿਤ ਕੀਤਾ ਗਿਆ। ਸ਼ਹੀਦੀ ਸਮਾਗਮ ’ਚ ਭਾਈ ਦਲਜੀਤ ਸਿੰਘ ਬਿੱਟੂ , ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਕੁਲਬੀਰ ਸਿੰਘ ਬੜਾਪਿੰਡ , ਬਾਬਾ ਬਲਵੀਰ ਸਿੰਘ ਭੂਤਨਾ, ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਸੁਖਵਿੰਦਰ ਸਿੰਘ ਖਾਲਸਾ, ਨਰੰਜਣ ਸਿੰਘ ਖਾਲਸਾ, ਭਾਈ ਮਨਧੀਰ ਸਿੰਘ, ਪਰਮਜੀਤ ਸਿੰਘ ਗਾਜੀ, ਪਰਵਿੰਦਰ ਸਿੰਘ ਢੰਡਵਾੜ, ਜਥੇਦਾਰ ਜਰਨੈਲ ਸਿੰਘ, ਗੁਰਸ਼ਰਨ ਸਿੰਘ ਚੀਮਾ ਪੰਡੋਰੀ, ਅਵਤਾਰ ਸਿੰਘ ਜਗਤਪੁਰ, ਮਨੋਹਰ ਸਿੰਘ ਸਰਪੰਚ ਬੜਾ ਪਿੰਡ, ਸ਼ਿੰਦਾ ਸਿੰਘ, ਬਖ਼ਸ਼ੀਸ਼ ਸਿੰਘ ਜਗਤਪੁਰ, ਕੁਲਵਿੰਦਰ ਸਿੰਘ ਬੱਬਰ ਮਜਾਰਾ, ਪ੍ਰਦੀਪ ਸਿੰਘ ਇਆਲੀ, ਅਮਨਦੀਪ ਸਿੰਘ ਕੁਹਾਲਾ, ਜਰਨੈਲ ਸਿੰਘ ਨਡਾਲੋਂ, ਗਿਆਨੀ ਰਣਯੋਧ ਸਿੰਘ, ਅਮਰਜੀਤ ਸਿੰਘ ਰਾਜਾ, ਕਮਲਜੀਤ ਸਿੰਘ ਅਜਨੋਹਾ, ਲਖਵਿੰਦਰ ਸਿੰਘ ਨਡਾਲੋਂ, ਪਰਮਜੀਤ ਸਿੰਘ ਭਾਮ, ਜਥੇਦਾਰ ਤਰਲੋਚਨ ਸਿੰਘ ਨਗਰ, ਜਸਵਿੰਦਰ ਸਿੰਘ ਗੜਪਧਾਣਾ, ਜਗਦੀਸ਼ ਸਿੰਘ ਮੱਲਾ ਬੇਦੀਆਂ, ਵੀਰ ਸਿੰਘ ਝਿੰਗੜ, ਗਗਨਦੀਪ ਸਿੰਘ “ ਬਾਗੀ ਕਲਮ” ਸਮੇਤ ਸੰਗਤਾਂ ਨੇ ਭਾਗ ਲਿਆ। ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਯਾਦਗਾਰੀ “ ਸ਼ਹੀਦੀ ਬੁੰਗਾ” ਸੰਗਤਾਂ ਦੇ ਤਿਲ਼-ਫੁੱਲ ਯੋਗਦਾਨ ਨਾਲ ਬਣਾਇਆ ਗਿਆ ਹੈ। ਇਸ ਵਿੱਚ ਅੱਜ ਕਸ਼ਮੀਰ ਸਿੰਘ ਢਿੱਲੋਂ ਅਤੇ ਰਾਣਾ ਪ੍ਰਤਾਪ ਸਿੰਘ ਢਿੱਲੋਂ ਹੁਰਾਂ ਵਲੋਂ ਇੱਕ ਲੱਖ ਰੁਪਏ ਸੇਵਾ ਕੀਤੀ ਗਈ, ਜਿਸ ਲਈ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਰਸੂਲਪੁਰੀ ਵਲੋਂ ਬਾੜੀਆਂ ਕਲਾਂ ’ਚ ਡਾ. ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੀ ਨਿਖੇਧੀ ਅਗਲੀ ਖ਼ਬਰ ਮਹਿਤਪੁਰ ਛਿੰਝ ਮੇਲੇ ’ਚ ਪਟਕੇ ਦੀਆਂ ਕੁਸ਼ਤੀਆਂ ਦਿਨੇਸ਼ ਗੋਲੀਆ ਜੇਤੂ, ਪ੍ਰਿੰਸ ਕੋਹਾਲੀ ਤੇ ਵਿਸ਼ਾਲ ਭੁੰਡੂ ਨੇ ਜਿੱਤੀਆਂ
Ad Position 24