28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਡੀ. ਐਸ. ਪੀ. ਬਿਟਨ ਕੁਮਾਰ ਨੇ ਸਬ ਡਵੀਜ਼ਨ ਦੀ ਸੰਭਾਲੀ ਕਮਾਨ

ਫਿਲੌਰ, 28 ਨਵੰਬਰ (ਵਿਪਨ ਗੈਰੀ)-ਸਬ ਡਿਵੀਜ਼ਨ ਫਿਲੌਰ ਅੰਦਰ ਪੁਲਿਸ ਪ੍ਰਸ਼ਾਸਨ ਵਿਚ ਹੋਏ ਤਬਾਦਲੇ ਉਪਰੰਤ ਨਵੇਂ ਨਿਯੁਕਤ ਡੀ. ਐਸ.

Ad Position 21
No active advertisement
ਅਜੀਤ ਡੈਸਕ 29-11-2026
ਫਿਲੌਰ, 28 ਨਵੰਬਰ (ਵਿਪਨ ਗੈਰੀ)-ਸਬ ਡਿਵੀਜ਼ਨ ਫਿਲੌਰ ਅੰਦਰ ਪੁਲਿਸ ਪ੍ਰਸ਼ਾਸਨ ਵਿਚ ਹੋਏ ਤਬਾਦਲੇ ਉਪਰੰਤ ਨਵੇਂ ਨਿਯੁਕਤ ਡੀ. ਐਸ. ਪੀ. ਬਿਟਨ ਕੁਮਾਰ ਨੇ ਬੀਤੇ ਦਿਨੀਂ ਡੀ. ਐਸ. ਪੀ. ਫਿਲੌਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਵਲੋਂ ਅਹੁਦਾ ਸੰਭਾਲਣ ਉਪਰੰਤ ਸਬ ਡਿਵੀਜ਼ਨ ਫਿਲੌਰ ਦੀ ਪੁਲਿਸ ਕਮਾਨ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ। ਅਹੁਦਾ ਸੰਭਾਲਣ ਤੋਂ ਬਾਅਦ ਡੀ. ਐਸ. ਪੀ. ਬਿਟਨ ਕੁਮਾਰ ਵਲੋਂ ਸਬ ਡਿਵੀਜ਼ਨ ਅਧੀਨ ਆਉਂਦੇ ਥਾਣਿਆਂ ਦੀ ਕਾਰਗੁਜ਼ਾਰੀ, ਪੁਲਿਸ ਪ੍ਰਬੰਧਾਂ ਤੇ ਇਲਾਕੇ ਦੀ ਕਾਨੂੰਨ ਵਿਵਸਥਾ ਸੰਬੰਧੀ ਜਾਣਕਾਰੀ ਹਾਸਿਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਫਿਲੌਰ ਸਬ ਡਿਵੀਜ਼ਨ ਵਿਚ ਪੁਲਿਸ ਪ੍ਰਬੰਧਾਂ ਦੀ ਨਵੀਂ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ‘ਤੇ ਆ ਗਈ ਹੈ। ਡੀ. ਐੱਸ. ਪੀ. ਬਿਟਨ ਕੁਮਾਰ ਨੇ ਕਿਹਾ ਸਬ ਡਿਵੀਜ਼ਨ ਫਿਲੌਰ ਇਕ ਮਹੱਤਵਪੂਰਨ ਇਲਾਕਾ ਹੋਣ ਕਰਕੇ ਇਥੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ, ਨਸ਼ਿਆਂ ਦੇ ਕਾਰੋਬਾਰ ‘ਤੇ ਰੋਕ ਲਗਾਉਣਾ, ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣਾ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨਾ ਪੁਲਿਸ ਪ੍ਰਸ਼ਾਸਨ ਲਈ ਅਹਿਮ ਜ਼ਿੰਮੇਵਾਰੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਭਾਜਪਾ ਆਗੂ ਵਿਜੈ ਸ਼ਰਮਾ ਦੀ ਅੱਪਰਾ ਮੰਡਲ ਨਾਲ ਹੋਈ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਵਿਖੇ ਡਾ. ਬਿਕਰਮਜੀਤ ਸਿੰਘ ਵਿਰਕ ਨੇ ਬਤੌਰ ਓ.ਐੱਸ.ਡੀ. ਕਾਰਜਭਾਰ ਸੰਭਾਲਿਆ
Ad Position 24