28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਅਧਿਆਤਮਿਕ ਕਥਾ

ਨਕੋਦਰ, 28 ਨਵੰਬਰ (ਗੁਰਵਿੰਦਰ ਸਿੰਘ )-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਕਰਵਾਈ ਜਾ ਰਹੀ ਪੰਜ ਰੋਜ਼ਾ ਅਧਿਆਤਮਿਕ ਕਥਾ ‘ਸ਼੍ਰੀ ਰਾਮ ਕਥਾਮ੍ਰਿਤ’ ਦਾ ਤੀਜਾ ਦਿਨ ਧਰਮ ਅਰਥ ਮੰਦਰ ਕੁਟੀਆ, ਲਾਲਾ ਸਦਾਨੰਦ ਜੀ ਭੱਲਾ, ਮੁਰਾਦਸ਼ਾਹ ਰੋਡ, ਨਕੋਦਰ ਵਿਖੇ ਸ਼ਰਧਾ ਅਤੇ ਭਗਤੀ ਭਾਵ ਨਾਲ ਸੰਪੰਨ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਪ੍ਰਭੂ ਸ਼੍ਰੀ ਰਾਮ ਦੇ ਜੀਵਨ ਨਾਲ ਜੁੜੇ ਦਿਵਯ ਪ੍ਰਸੰਗਾਂ ਦਾ ਆਨੰਦ ਮਾਣਿਆ।

Ad Position 21
No active advertisement
ਅਜੀਤ ਡੈਸਕ 29-11-2026
ਨਕੋਦਰ, 28 ਨਵੰਬਰ (ਗੁਰਵਿੰਦਰ ਸਿੰਘ )-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਕਰਵਾਈ ਜਾ ਰਹੀ ਪੰਜ ਰੋਜ਼ਾ ਅਧਿਆਤਮਿਕ ਕਥਾ ‘ਸ਼੍ਰੀ ਰਾਮ ਕਥਾਮ੍ਰਿਤ’ ਦਾ ਤੀਜਾ ਦਿਨ ਧਰਮ ਅਰਥ ਮੰਦਰ ਕੁਟੀਆ, ਲਾਲਾ ਸਦਾਨੰਦ ਜੀ ਭੱਲਾ, ਮੁਰਾਦਸ਼ਾਹ ਰੋਡ, ਨਕੋਦਰ ਵਿਖੇ ਸ਼ਰਧਾ ਅਤੇ ਭਗਤੀ ਭਾਵ ਨਾਲ ਸੰਪੰਨ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਪ੍ਰਭੂ ਸ਼੍ਰੀ ਰਾਮ ਦੇ ਜੀਵਨ ਨਾਲ ਜੁੜੇ ਦਿਵਯ ਪ੍ਰਸੰਗਾਂ ਦਾ ਆਨੰਦ ਮਾਣਿਆ।ਕਥਾ ਵਿਆਸ ਸਾਧਵੀ ਸੁਸ਼੍ਰੀ ਸ਼ਚੀ ਭਾਰਤੀ ਜੀ, ਜੋ ਪਰਮ ਪੂਜਨੀਕ ਸ਼੍ਰੀ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਹਨ, ਨੇ ਕੈਕਈ ਦੇ ਦੋ ਵਰਦਾਨ ਅਤੇ ਪ੍ਰਭੂ ਸ਼੍ਰੀ ਰਾਮ ਦੇ ਵਣ ਗਮਨ ਪ੍ਰਸੰਗ ਦਾ ਬਹੁਤ ਹੀ ਭਾਵਪੂਰਵਕ ਵਰਣਨ ਕੀਤਾ। ਸਮਾਗਮ ਦੌਰਾਨ ਭਗਤੀ ਭਰਪੂਰ ਭਜਨਾਂ ਅਤੇ ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਸਾਰਾ ਵਾਤਾਵਰਣ ਭਗਤੀਮਈ ਹੋ ਗਿਆ। ਇਸ ਪਾਵਨ ਕਥਾ ਵਿੱਚ ਸ੍ਰੀ ਹੇਮੰਤ ਪਰਾਸ਼ਰ ਜੀ (ਟੈਗੋਰ ਮਾਡਲ ਸਕੂਲ), ਸ੍ਰੀ ਰਾਜਾ ਤੀਰਥਪਾਲ ਜੀ, ਸ਼੍ਰੀਮਤੀ ਮਨਦੀਪ ਕੌਰ ਜੀ, ਸ੍ਰੀ ਰਾਜਿੰਦਰ ਬਠਲਾ ਜੀ (ਸੋਨੂ ਫੋਰੈਕਸ, ਨਕੋਦਰ), ਸ੍ਰੀ ਪਵਨ ਅਗਰਵਾਲ ਜੀ (ਸਾਬਕਾ ਕੌਂਸਲਰ ਅਤੇ ਸਾਬਕਾ ਪ੍ਰਧਾਨ, ਮੰਡੀ ਕਮੇਟੀ, ਸ਼ਾਹਕੋਟ), ਸ੍ਰੀ ਨੰਦੀ ਵਰਦਾਨ ਮਿੱਤਲ ਅਤੇ ਸ਼੍ਰੀਮਤੀ ਸੁਨੈਨਾ ਮਿੱਤਲ ਜੀ (ਸ਼ਾਹਕੋਟ) ਸ਼ਾਮਲ ਰਹੇ। ਪੰਜ ਰੋਜ਼ਾ ‘ਸ਼੍ਰੀ ਰਾਮ ਕਥਾਮ੍ਰਿਤ’ 29 ਨਵੰਬਰ 2026 ਤੱਕ ਹਰ ਰੋਜ਼ ਸ਼ਾਮ 6:30 ਵਜੇ ਤੋਂ ਰਾਤ 9 :30 ਵਜੇ ਤੱਕ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਦੁਸਾਂਝ ਕਲਾਂ ਵਿਖੇ 4 ਨੂੰ 50 ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ ਜਾਣਗੇ ਅਗਲੀ ਖ਼ਬਰ ਸ਼ਾਹਕੋਟ ’ਚ ਫੁੱਟਬਾਲ ਕੱਪ ਦੇ ਫਾਈਨਲ ਮੁਕਾਬਲੇ ਅੱਜ
Ad Position 24