ਸ਼ਾਹਕੋਟ ਹਲਕੇ ਤੋਂ ‘ਆਪ’ ਦੀ ਟਿਕਟ ਲਈ ਜਸਵੀਰ ਸਿੰਘ ਜਲਾਲਪੁਰੀ ਵਲੋਂ ਦਾਅਵੇਦਾਰੀ ਪੇਸ਼
ਸ਼ਾਹਕੋਟ, 15 ਸਤੰਬਰ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)-ਆਮ ਆਦਮੀ ਪਾਰਟੀ ਐੱਸ. ਸੀ ਵਿੰਗ ਦੇ ਸੂਬਾ ਵਾਈਸ ਪ੍ਰਧਾਨ ਅਤੇ ਮਾਰਕੀਟ ਕਮੇਟੀ ਮਹਿਤਪੁਰ ਦੇ ਮੌਜੂਦਾ ਚੇਅਰਮੈਨ ਜਸਵੀਰ ਸਿੰਘ ਜਲਾਲਪੁਰੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸ਼ਾਹਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।
ਸ਼ਾਹਕੋਟ, 15 ਸਤੰਬਰ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)-ਆਮ ਆਦਮੀ ਪਾਰਟੀ ਐੱਸ.ਸੀ ਵਿੰਗ ਦੇ ਸੂਬਾ ਵਾਈਸ ਪ੍ਰਧਾਨ ਅਤੇ ਮਾਰਕੀਟ ਕਮੇਟੀ ਮਹਿਤਪੁਰ ਦੇ ਮੌਜੂਦਾ ਚੇਅਰਮੈਨ ਜਸਵੀਰ ਸਿੰਘ ਜਲਾਲਪੁਰੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸ਼ਾਹਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਸੰਬੰਧੀ ਅੱਜ ਪੰਡੋਰੀ ਰਿਜ਼ੋਰਟ ਮਲਸੀਆਂ ਰੋਡ ਸ਼ਾਹਕੋਟ ਵਿਖੇ ਸ਼ਾਹਕੋਟ ਹਲਕੇ ਦੇ ‘ਆਪ’ ਐੱਸ.ਸੀ ਵਿੰਗ ਦੀ ਵਿਸ਼ਾਲ ਮੀਟਿੰਗ ਹੋਈ, ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ‘ਆਪ’ ਐੱਸ.ਸੀ ਵਿੰਗ ਨਾਲ ਜੁੜੇ ਪੰਚ-ਸਰਪੰਚ, ਆਗੂ ਅਤੇ ਵਰਕਰ ਵੱਡੀ ਗਿਣਤੀ ’ਚ ਆਪਣੇ ਕਾਫ਼ਲਿਆਂ ਸਮੇਤ ਪਹੁੰਚੇ। ਮੀਟਿੰਗ ਦੌਰਾਨ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਢੰਡੋਵਾਲ, ਕ੍ਰਾਂਤੀਜੀਤ ਸਿੰਘ ਚੌਹਾਨ ਚੇਅਰਮੈਨ ਦਲਿਤ ਵਿਕਾਸ ਵੈੱਲਫੇਅਰ ਬੋਰਡ, ਦਲਿਤ ਸਮਾਜ ਦੇ ਸੀਨੀਅਰ ਆਗੂ ਰਵੀਪਾਲ ਕਾਲੀ ਪ੍ਰਧਾਨ ਤੇ ਕ੍ਰਿਸ਼ਨ ਕੁਮਾਰ ਬਿੱਟੂ ਬਲਾਕ ਪ੍ਰਧਾਨ ਨੇ ਜਸਵੀਰ ਸਿੰਘ ਜਲਾਲਪੁਰੀ ਦੀ ਦਾਅਵੇਦਾਰੀ ਦਾ ਸਮਰਥਨ ਕਰਦਿਆਂ ਕਿਹਾ ਕਿ ਸ਼ਾਹਕੋਟ ਹਲਕੇ ਵਿਚ ਐੱਸ.ਸੀ ਸਮਾਜ ਦੀ ਸਭ ਤੋਂ ਜ਼ਿਆਦਾ ਵੋਟ ਹੈ, ਇਸ ਦੇ ਬਾਵਜੂਦ ਹਰ ਵਾਰ ਜਨਰਲ ਵਰਗ ਦੇ ਆਗੂ ਨੂੰ ਹੀ ਟਿਕਟ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪਾਰਟੀ ਨੂੰ ਐੱਸ.ਸੀ ਸਮਾਜ ਨੂੰ ਨੁਮਾਇੰਦਗੀ ਦਿੰਦਿਆਂ ਜਸਵੀਰ ਸਿੰਘ ਜਲਾਲਪੁਰੀ ਨੂੰ ਹਲਕਾ ਸ਼ਾਹਕੋਟ ਤੋਂ ਟਿਕਟ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਲਾਲਪੁਰੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਇਸ ਮੌਕੇ ਜਸਵੀਰ ਸਿੰਘ ਜਲਾਲਪੁਰੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਪਾਰਟੀ ਦੀ ਮਜ਼ਬੂਤੀ ਅਤੇ ਐੱਸ.ਸੀ ਵਿੰਗ ਨੂੰ ਇਕਜੁੱਟ ਕਰਨ ਦੇ ਉਦੇਸ਼ ਨਾਲ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਐੱਸ.ਸੀ ਵਿੰਗ ਵਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਜੇਕਰ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਸ਼ਾਹਕੋਟ ਹਲਕੇ ਤੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਪੂਰੀ ਤਨਦੇਹੀ ਨਾਲ ਚੋਣ ਲੜ ਕੇ ਇਹ ਸੀਟ ਪਾਰਟੀ ਦੀ ਝੋਲੀ ਪਾਉਣਗੇ। ਇਸ ਮੌਕੇ ‘ਆਪ’ ਐੱਸ.ਸੀ ਵਿੰਗ ਦੇ ਆਗੂਆਂ ਤੇ ਵਰਕਰਾਂ ਵਲੋਂ ਜਸਵੀਰ ਸਿੰਘ ਜਲਾਲਪੁਰੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਖੀ ਮੱਟੂ ਐੱਮ.ਸੀ, ਨਿਰੰਜਣ ਸਿੰਘ ਸਾਬਕਾ ਸਰਪੰਚ ਪੂਨੀਆਂ, ਮਾ: ਬਲਦੇਵ ਰਾਜ ਨੰਗਲ ਅੰਬੀਆਂ, ਮਨੀ ਭਾਰਦਵਾਜ, ਜੋਤੀ ਸਰਪੰਚ ਮਲਸੀਆਂ, ਨਿਸ਼ਾਨ ਸਿੰਘ, ਲਛਮਣ ਦਾਸ ਸਰਪੰਚ ਨਵਾਂ ਪਿੰਡ ਜੱਟਾਂ, ਮੰਗਾ ਪਹਿਲਵਾਨ ਮਹਿਤਪੁਰ, ਬਲਵੰਤ ਸਿੰਘ ਬੂੜੇਵਾਲ, ਬਲਵੀਰ ਸਿੰਘ ਸਰਪੰਚ ਬੀਰ ਬਾਲੋਕੀ, ਸਰਬਜੀਤ ਸਿੰਘ ਸਾਬੀ ਬੁਲੰਦਾ, ਮਦਨ ਲਾਲ ਰਿਟਾ: ਇੰਸਪੈਕਟਰ ਕੰਨੀਆਂ, ਦੇਵ ਰਾਜ ਪ੍ਰਧਾਨ, ਜਸਵੰਤ ਸਿੰਘ, ਕੇਵਲ ਕ੍ਰਿਸ਼ਨ ਮੱਟੂ, ਸੰਤੋਖ ਸਿੰਘ ਸਿੰਘਪੁਰ, ਗੁਰਦੇਵ ਸਿੰਘ ਨੰਬਰਦਾਰ ਐਦਲਪੁਰ, ਗੁਰਚਰਨ ਸਿੰਘ ਪੰਚ ਐਦਲਪੁਰ, ਸਾਗਰ ਸਰਪੰਚ ਬੁਲੰਦਾ, ਸਰਬਜੀਤ ਮੱਟੂ, ਰਿੱਕੀ, ਦਵਿੰਦਰ ਸਿੰਘ ਫੌਜੀ ਵਾਈਸ ਕੋਆਰਡੀਨੇਟਰ, ਜਸਪਾਲ ਸਿੰਘ ਜੱਸਾ ਬਲਾਕ ਪ੍ਰਧਾਨ, ਅਵਤਾਰ ਸਿੰਘ ਠੇਕੇਦਾਰ, ਗੁਰਦਿਆਲ ਚੰਦ ਕੰਨੀਆਂ, ਰਾਜ ਕੁਮਾਰ ਗਿੱਲ ਪੰਚ, ਸੁੱਚਾ ਸਿੰਘ ਆਦਿ ਹਾਜ਼ਰ ਸਨ।