16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਦੀਆਂ 5 ਟਰੈਵਲ ਏਜੰਸੀਆਂ ਦੇ ਲਾਇਸੰਸ ਰੱਦ

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਜਲੰਧਰ, 23 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ- ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਿੰਦਰ ਕੌਰ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) ਦੇ ਉਪਬੰਧਾਂ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 5 ਲਾਇਸੰਸ ਰੱਦ ਕੀਤੇ ਹਨ ¢ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਹੁਕਮ ਅਨੁਸਾਰ ਕੁਲਵਿੰਦਰ ਬੈਂਸ ਪਤਨੀ ਸੁਖਵਿੰਦਰ ਬੈਂਸ ਵਾਸੀ ਮਕਾਨ ਨੰਬਰ 352, ਆਰੀਆ ਨਗਰ, ਕਰਤਾਰਪੁਰ, ਜਲੰਧਰ ਵੱਲੋਂ ਬੈਂਸ ਟਰੈਵਲਜ਼ ਜੋ ਕਿ ਗਰਾਊਾਡ ਫਲੌਰ ਮੁਹੱਲਾ ਆਰੀਆ ਨਗਰ ਕਰਤਾਰਪੁਰ, ਜਲੰਧਰ ਵਿਖੇ ਸਥਿਤ ਹੈ, ਵੱਲੋਂ ਲਾਇਸੰਸ ਨੂੰ ਰੱਦ ਕਰਵਾਉਣ ਲਈ ਦਿੱਤੇ ਗਏ ਬਿਨੈ ਪੱਤਰ ਦੇ ਆਧਾਰ 'ਤੇ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ ¢ ਇਸੇ ਤਰ੍ਹਾਂ ਹਰਪ੍ਰੀਤ ਸਿੰਘ ਫਲੋਰਾ ਪੁੱਤਰ ਅਮਰਜੀਤ ਸਿੰਘ ਫਲੋਰਾ ਦੀ ਫ਼ਰਮ ਈਮਰਜ਼ ਇੰਟਰਪਰਾਜ਼ਿਜ਼ ਜੋ ਕਿ ਸਿਲਵਰ ਪਲਾਜ਼ਾ, ਸੋਡਲ ਰੋਡ, ਜਲੰਧਰ ਵਿਖੇ ਸਥਿਤ ਹੈ, ਨੂੰ ਜਾਰੀ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ ¢ ਉਕਤ ਤੋਂ ਇਲਾਵਾ ਸਾਹਿਲ ਜੁਨੇਜਾ ਪੁੱਤਰ ਹਰੀਸ਼ ਚੰਦਰ ਜੁਨੇਜਾ ਵਾਸੀ ਫ਼ੌਜੀ ਸਟਰੀਟ, ਮਖਦੂਮਪੁਰਾ, ਜਲੰਧਰ ਦੀ ਫ਼ਰਮ ਗਰੇਸ ਇੰਟਰਨੈਸ਼ਨਲ ਜੋ ਕਿ ਗੋਲ ਮਾਰਕਿਟ, ਮਿੱਠਾਪੁਰ ਰੋਡ, ਮਾਡਲ ਟਾਊਨ ਜਲੰਧਰ ਵਿਖੇ ਸਥਿਤ ਹੈ ਦਾ ਲਾਇਸੰਸ ਤੇ ਸੁਨੀਲ ਮਿੱਤਰ ਕੋਹਲੀ ਪੁੱਤਰ ਵਿਸ਼ਵਾ ਮਿੱਤਰ ਕੋਹਲੀ ਵਾਸੀ ਸਰਸਵਤੀ ਵਿਹਾਰ ਜਲੰਧਰ ਦੀ ਫ਼ਰਮ ਮਾਵੈਂਟੌਰ ਜੋ ਕਿ ਸਰਸਵਤੀ ਵਿਹਾਰ, ਕਪੂਰਥਲਾ ਰੋਡ, ਜਲੰਧਰ ਅਤੇ ਕੈਲਾਸ਼ ਨਾਥ ਸਹਿਗਲ ਪੁੱਤਰ ਭਵਾਨੀ ਦਾਸ ਸਹਿਗਲ ਵਾਸੀ ਪਾਮ ਰੋਜ਼ ਵਰਲਡ ਟਰੇਡ ਸੈਂਟਰ , ਜੀ.ਟੀ.ਰੋਡ ਜਲੰਧਰ ਦੀ ਕੇ.ਐਨ.ਸਹਿਗਲ ਐਂਡ ਕੰਪਨੀ ਪਾਮ ਰੋਜ਼ ਵਰਲਡ ਟਰੇਡ ਸੈਂਟਰ, ਜੀ.ਟੀ.ਰੋਡ, ਜਲੰਧਰ ਵਿਖੇ ਸਥਿਤ ਹੈ, ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ ¢ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮ ਵਿਚ ਦੱਸਿਆ ਗਿਆ ਹੈ ਕਿ ਐਕਟ/ਰੂਲਜ਼ ਮੁਤਾਬਿਕ ਉਕਤ ਵਿਅਕਤੀ ਜਾਂ ਇਸ ਦੀ ਫ਼ਰਮ ਦੇ ਖ਼ਿਲਾਫ਼ ਕੋਈ ਸ਼ਿਕਾਇਤ ਆਦਿ ਲਈ ਉਕਤ ਲਾਇਸੰਸੀ ਹਰ ਪੱਖੋਂ ਜ਼ਿੰਮੇਵਾਰ ਹੋਣ ਦੇ ਨਾਲ-ਨਾਲ ਇਸ ਦੀ ਭਰਪਾਈ ਕਰਨ ਲਈ ਵੀ ਜ਼ਿੰਮੇਵਾਰ ਹੋਵੇਗਾ¢
Ad Position 22
No active advertisement
ਪਿਛਲੀ ਖ਼ਬਰ ਕਿਹਾ, ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਮੈਡੀਕਲ ਕੈਂਪ ਲਗਾਉਣ ਜ਼ਰੂਰੀ <br/> ਹੜ੍ਹ ਪ੍ਰਭਾਵਿਤ ਖੇਤਰ 'ਚ ਮੁੜ ਵ... ਅਗਲੀ ਖ਼ਬਰ -ਮਾਮਲਾ ਵਕੀਲ ਮਨਦੀਪ ਸਿੰਘ ਸਚਦੇਵਾ ਤੋਂ ਫਿਰੌਤੀ ਮੰਗਣ ਅਤੇ ਧਮਕਾਉਣ ਦਾ- ਵਕੀਲਾਂ ਨੇ ਕੰਮਕਾਜ ਠੱਪ ਰੱਖ ਕੇ ਜਤਾਇਆ ਰੋਸ...
Ad Position 24