ਜਲੰਧਰ, 23 ਸਤੰਬਰ (ਸ਼ਿਵ)-ਸਹਾਇਕ ਕਮਿਸ਼ਨਰ ਆਬਕਾਰੀ ਰੇਂਜ ਜਲੰਧਰ ਵੈਸਟ ਨਵਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ (ਆਬਕਾਰੀ) ਐੱਸ.ਕੇ.ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਈ.ਓ. ਜਸਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਵੈਸਟ ਬੀ ਵੱਲੋਂ ਐਕਸਾਈਜ਼ ਸਰਕਲ ਬਸਤੀਆਂ ਦੇ ਐਕਸਾਈਜ਼ ਇੰਸਪੈਕਟਰ ਮਨਜੀਤ ਸਿੰਘ ਢੀਂਡਸਾ ਵੱਲੋਂ ਐਕਸਾਈਜ਼ ਪੁਲਿਸ ਸਮੇਤ ਬੀਤੀ ਰਾਤ ਬਸਤੀ ਸ਼ੇਖ਼ ਰੋਡ ਤੋਂ ਗੁਰੂ ਰਵਿਦਾਸ ਚÏਾਕ (ਨਜ਼ਦੀਕ ਚਿੱਟਾ ਸਕੂਲ) ਤੱਕ ਨਾਕਾ ਲਗਾਇਆ ਗਿਆ¢ ਉਨ੍ਹਾਂ ਦੱਸਿਆ ਕਿ ਨਾਕੇ ਦÏਰਾਨ ਇੱਕ ਹੌਂਡਾ ਅਮੇਜ਼ ਕਾਰ ਨੰਬਰ ਪੀ.ਬੀ.08 ਈ ਜ਼ੈਡ- 7860 ਨੂੰ ਚੈਕਿੰਗ ਲਈ ਰੋਕਿਆ ਗਿਆ ਅਤੇ ਜਾਂਚ ਕਰਨ 'ਤੇ ਉਸ ਵਿਚੋਂ 27 ਕੇਸ (324 ਬੋਤਲਾਂ) ਪੰਜਾਬ ਕਿੰਗ ਵਿਸਕੀ ਬਰਾਮਦ ਹੋਈਆਂ¢ ਉਨਾਂ ਦੱਸਿਆ ਕਿ ਕਾਰ ਸਵਾਰ ਦੀਪਕ ਮਹਿਤਾ ਪੁੱਤਰ ਕਿਸ਼ੋਰ ਚੰਦ, ਨਿਵਾਸੀ ਮਕਾਨ ਨੰਬਰ 6-ਸੀ, ਈਸ਼ਵਰ ਨਗਰ, ਘਾਸ ਮੰਡੀ, ਕਾਲਾ ਸੰਘਿਆਂ ਰੋਡ ਅਤੇ ਗਗਨਵੀਰ ਸਿੰਘ ਪੁੱਤਰ ਅਵਤਾਰ ਸਿੰਘ, ਨਿਵਾਸੀ ਮਕਾਨ ਨੰਬਰ 1082, ਗੁਰੂ ਨਗਰ, ਬਸਤੀ ਮਿੱਠੂ ਦੇ ਖ਼ਿਲਾਫ਼ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਵਿਚ ਐਫ.ਆਈ.ਆਰ. ਦਰਜ ਕਰ ਲਈ ਗਈ ਹੈ¢