14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪਟਾਖਿਆਂ ਦੀ ਵਿਕਰੀ ਲਈ ਆਰਜ਼ੀ ਦੁਕਾਨਾਂ ਦੇ ਲਾਇਸੈਂਸ ਲਈ 27 ਤੱਕ ਦਿੱਤੀਆਂ ਜਾ ਸਕਦੀਆਂ ਨੇ ਅਰਜ਼ੀਆਂ- ਪੁਲਿਸ ਕਮਿਸ਼ਨਰ <br/>

Ad Position 21
No active advertisement
ਅਜੀਤ ਡੈਸਕ 25-09-2025
ਜਲੰਧਰ, 24 ਸਤੰਬਰ (ਐੱਮ. ਐੱਸ. ਲੋਹੀਆ)-ਆਉਂਦੇ ਤਿਓਹਾਰਾਂ ਦੇ ਦਿਨਾਂ 'ਚ ਜੋ ਪਟਾਕਾ ਵਪਾਰੀ ਆਰਜੀ ਦੁਕਾਨਾਂ ਦੇ ਲਾਇਸੈਂਸ ਲੈਣਾ ਚਾਹੁੰਦੇ ਹਨ, ਉਹ 27 ਸਤੰਬਰ ਤੱਕ ਆਪਣੀਆਂ ਅਰਜੀਆਂ ਜਮ੍ਹਾਂ ਕਰਵਾ ਸਕਦੇ ਹਨ | ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਪਟਾਖੇ ਵੇਚਣ ਲਈ 20 ਆਰਜੀ ਲਾਇਸੈਂਸ ਡਰਾਅ ਰਾਹੀਂ ਜਾਰੀ ਕੀਤੇ ਜਾਣੇ ਹਨ | ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਅਧੀਨ ਆਉਂਦੇ ਇਲਾਕੇ ਦੇ ਵਸਨੀਕਾਂ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੈ ਤੇ ਉਹ ਜਲੰਧਰ ਸ਼ਹਿਰ 'ਚ ਨਿਰਧਾਰਿਤ ਹੋਣ ਵਾਲੇ ਸਥਾਨ ਵਿਖੇ ਪਟਾਕੇ ਵੇਚਣ ਲਈ ਆਰਜੀ ਦੁਕਾਨਾਂ ਦੇ ਆਰਜੀ ਲਾਇਸੰਸ ਲੈਣੇ ਚਾਹੁੰਦੇ ਹਨ, ਤਾਂ ਉਹ ਆਪਣਾ ਬਿਨੈ ਫਾਰਮ ਦਫ਼ਤਰ ਦੀ ਅਸਲਾ ਲਾਇਸੈਂਸਿੰਗ ਬ੍ਰਾਂਚ, ਕਮਿਸ਼ਨਰੇਟ ਜਲੰਧਰ ਤੋਂ ਹਾਸਿਲ ਕਰ ਸਕਦੇ ਹਨ, ਜਾਂ ਦਫ਼ਤਰ ਕਮਿਸ਼ਨਰ ਪੁਲਿਸ ਜਲੰਧਰ ਦੀ ਵੈੱਬਸਾਈਟ ਤੋਂ ਡਾਊਨਲੋਡ ਕਰਕੇ 25-09-2025 ਤੋਂ 27-09-2025 ਤੱਕ ਸਵੇਰੇ 9:30 ਤੋਂ ਸ਼ਾਮ 4 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਨਿਰਧਾਰਿਤ ਸਮੇਂ ਤੋਂ ਬਾਅਦ ਆਉਣ ਵਾਲੀ ਅਰਜੀ ਵਿਚਾਰੀ ਨਹੀਂ ਜਾਵੇਗੀ | ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਡਰਾਅ 8 ਅਕਤੂਬਰ 2025 ਨੂੰ ਦੁਪਹਿਰ 12 ਵਜੇ ਰੈੱਡ ਕਰਾਸ ਭਵਨ, ਜਲੰਧਰ ਵਿਖੇ ਕੱਢਿਆ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਮਾਣਯੋਗ ਸੁਪਰੀਮ ਕੋਰਟ ਜਾਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਜਾਂ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ 'ਚ ਕਿਸੇ ਪ੍ਰਕਾਰ ਦੀ ਸੋਧ/ਤਬਦੀਲੀ ਹੁੰਦੀ ਹੈ ਤਾਂ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਹਾਕੀ ਲੀਗ 2025: ਰਾਊਾਡ ਗਲਾਸ ਅਕੈਡਮੀ, ਸੁਰਜੀਤ ਅਕੈਡਮੀ, ਸਾਈ ਸੋਨੀਪਤ ਤੇ ਨੇਵਲ ਟਾਟਾ ਸੈਮੀਫਾਈਨਲ 'ਚ ਦਾਖ਼ਲ... ਅਗਲੀ ਖ਼ਬਰ ਐੱਸ. ਡੀ. ਕਾਲਜ ਵਿਖੇ ਰੋਟਰੈਕਟ ਕਲੱਬ ਦੀ ਸਥਾਪਨਾ <br/>
Ad Position 24