14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੰਜਾਬ ਹਾਕੀ ਲੀਗ 2025: ਰਾਊਾਡ ਗਲਾਸ ਅਕੈਡਮੀ, ਸੁਰਜੀਤ ਅਕੈਡਮੀ, ਸਾਈ ਸੋਨੀਪਤ ਤੇ ਨੇਵਲ ਟਾਟਾ ਸੈਮੀਫਾਈਨਲ 'ਚ ਦਾਖ਼ਲ <br/>

Ad Position 21
No active advertisement
ਅਜੀਤ ਡੈਸਕ 25-09-2025
ਜਲੰਧਰ, 24 ਸਤੰਬਰ (ਡਾ. ਜਤਿੰਦਰ ਸਾਬੀ)-ਰਾਂਊਡ ਗਲਾਸ ਹਾਕੀ ਅਕੈਡਮੀ, ਸੁਰਜੀਤ ਹਾਕੀ ਅਕੈਡਮੀ ਜਲੰਧਰ, ਸਾਈ ਸੋਨੀਪਤ ਤੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਦੀਆਂ ਟੀਮਾਂ ਪੰਜਾਬ ਹਾਕੀ ਲੀਗ 2025 ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਗਈਆਂ ਹਨ¢ ਹਾਕੀ ਪੰਜਾਬ ਅਤੇ ਰਾਊਾਡ ਗਲਾਸ ਸਪੋਰਟਸ ਵਲੋਂ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਸਾਂਝੇ ਤੌਰ 'ਤੇ ਕਰਵਾਈ ਜਾ ਰਹੀ ਇਸ ਲੀਗ ਦੇ ਦੌਰ ਦੇ ਆਖਰੀ ਚਾਰ ਮੈਚ ਖੇਡੇ ਗਏ¢ ਪੰਜਾਬ ਹਾਕੀ ਲੀਗ ਦੇ ਸੈਮੀਫਾਈਨਲ ਮੁਕਾਬਲੇ 26 ਸਤੰਬਰ 2025 ਨੂੰ ਖੇਡੇ ਜਾਣਗੇ¢ ਪਹਿਲਾ ਸੈਮੀਫਾਈਨਲ ਬਾਅਦ ਦੁਪਿਹਰ 1:00 ਵਜੇ ਸਾਈ ਸੋਨੀਪਤ ਅਤੇ ਸੁਰਜੀਤ ਹਾਕੀ ਅਕੈਡਮੀ ਦਰਮਿਆਨ ਖੇਡਿਆ ਜਾਵੇਗਾ¢ ਜਦਕਿ ਦੂਜਾ ਸੈਮੀਫਾਈਨਲ ਬਾਅਦ ਦੁਪਿਹਰ 3 ਵਜੇ ਰਾਉਂਡ ਗਲਾਸ ਹਾਕੀ ਅਕੈਡਮੀ ਅਤੇ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਦਰਮਿਆਨ ਖੇਡਿਆ ਜਾਵੇਗਾ¢ ਅੱਜ ਖੇਡੇ ਗਏ ਪਹਿਲੇ ਮੈਚ ਵਿੱਚ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਨੇ ਐਸਡੀਏਟੀ ਤਾਮਿਲਨਾਡੂ ਨੂੰ 4-1 ਨਾਲ ਹਰਾਇਆ¢ ਜੇਤੂ ਟੀਮ ਵਲੋਂ ਅਨੀਸ ਡੁੰਗ-ਡੁੰਗ ਨੇ ਦੋ, ਟਿਨਟਸ ਹੈਮਰੋਮ ਤੇ ਅਫਰੀਦੀ ਨੇ ਇਕ ਇਕ ਗੋਲ ਕੀਤਾ¢ ਜਦਕਿ ਤਾਮਿਲਨਾਡੂ ਵਲੋਂ ਇਕ ਗੋਲ ਵੀ ਮਨੀਮਰਨ ਨੇ ਕੀਤਾ¢ ਨੇਵਲ ਟਾਂਟ ਦੇ ਅਨੀਸ ਡੁੰਗ-ਡੁੰਗ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ¢ ਦੂਜੇ ਮੈਚ ਵਿਚ ਰਾਂਊਡ ਗਲਾਸ ਅਕੈਡਮੀ ਨੇ ਗੁਮਹੇਰਾ ਅਕੈਡਮੀ ਨੂੰ 10-1 ਦੇ ਵੱਡੇ ਫਰਕ ਨਾਲ ਹਰਾਇਆ¢ ਰਾਂਊਡ ਗਲਾਸ ਵਲੋਂ ਇੰਦਰਜੀਤ ਸਿਮਘ ਨੇ ਤਿੰਨ ਗੋਲ ਕਰਕੇ ਹੈਟਿ੍ਕ ਕੀਤੀ¢ ਉਸ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ¢ ਤੀਜੇ ਮੈਚ ਵਿੱਚ ਸਾਈ ਸੋਨੀਪਤ ਨੇ ਐੱਸ.ਜੀ.ਪੀ.ਸੀ. ਅਕੈਡਮੀ ਨੂੰ 2-0 ਦੇ ਫਰਕ ਨਾਲ ਹਰਾਇਆ¢ ਸਾਈ ਵਲੋਂ ਮਨੂ ਮਲਿਕ ਅਤੇ ਨਿਤਨ ਨੇ ਗੋਲ ਕੀਤੇ¢ ਸਾਈ ਦੇ ਅੰਕੁਸ਼ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ¢ ਚÏਥੇ ਮੈਚ ਵਿਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਨਾਮਧਾਰੀ ਅਕੈਡਮੀ ਨੂੰ 6-1 ਦੇ ਫਰਕ ਨਾਲ ਹਰਾਇਆ¢ ਸੁਰਜੀਤ ਅਕੈਡਮੀ ਵਲੋਂ ਕਰਨ ਸਿੰਘ ਨੇ ਦੋ ਗੋਲ ਕੀਤੇ, ਉਸ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ¢ ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਡਾਕਟਰ ਸਰਬਜੀਤ ਕÏਰ ਪਿ੍ੰਸੀਪਲ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ, ਉਲੰਪੀਅਨ ਸੁਖਜੀਤ ਸਿੰਘ, ਉਲੰਪੀਅਨ ਮਨਦੀਪ ਸਿੰਘ, ਉਲੰਪੀਅਨ ਉਦਿਤਾ ਦੁਹਾਨ, ਲਖਵਿੰਦਰ ਪਾਲ ਸਿੰਘ ਅਤੇ ਸਤਨਾਮ ਸਿੰਘ ਯੂ ਐਸ ਏ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ¢ ਇਸ ਮÏਕੇ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅਸ਼ਫਾਕ ਉਲਾ ਖਾਨ, ਉਲੰਪੀਅਨ ਸੰਜੀਵ ਕੁਮਾਰ, ਬਲਬੀਰ ਸਿੰਘ ਰੰਧਾਵਾ, ਪਰਮਿੰਦਰ ਕÏਰ ਕੁਲਦੀਪ ਸਿੰਘ, ਅਵਤਾਰ ਸਿੰਘ, ਗੁਰਿੰਦਰ ਸਿੰਘ ਸੰਘਾ, ਕੁਲਵੰਤ ਸਿੰਘ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਡਾ. ਤਾਰਕਜੋਤ ਸਿੰਘ ਕੇਵਲ 6 ਦਿਨ ਲਈ ਬਣਨਗੇ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਗਲੀ ਖ਼ਬਰ ਪਟਾਖਿਆਂ ਦੀ ਵਿਕਰੀ ਲਈ ਆਰਜ਼ੀ ਦੁਕਾਨਾਂ ਦੇ ਲਾਇਸੈਂਸ ਲਈ 27 ਤੱਕ ਦਿੱਤੀਆਂ ਜਾ ਸਕਦੀਆਂ ਨੇ ਅਰਜ਼ੀਆਂ- ਪੁਲਿਸ ਕਮਿਸ਼ਨਰ...
Ad Position 24