ਜਲੰਧਰ, 24 ਸਤੰਬਰ (ਸ਼ਿਵ)-ਨਗਰ ਨਿਗਮ ਦੀਆਂ ਸਾਂਝੀਆਂ ਯੂਨੀਅਨਾਂ ਨੇ ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਦਫ਼ਤਰ ਵਿਖੇ ਹੋਈ ਇਕ ਮੀਟਿੰਗ ਦੀ ਪ੍ਰਧਾਨਗੀ ਜਨਰਲ ਸਕੱਤਰ ਸੰਨ੍ਹੀ ਸਹੋਤਾ ਨੇ ਕੀਤੀ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਨ੍ਹੀ ਸਹੋਤਾ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਕਾਰਨ ਜਲੰਧਰ ਨਗਰ ਨਿਗਮ ਦੇ ਕੁੱਝ ਯੂਨੀਅਨ ਆਗੂ ਆਪਣੇ ਹਿਤਾਂ ਲਈ ਜਲੰਧਰ ਵਿਚ ਸਫ਼ਾਈ ਪ੍ਰਣਾਲੀ ਨੂੰ ਲਗਾਤਾਰ ਵਿਗਾੜ ਰਹੇ ਹਨ¢ ਸਰਕਾਰੀ ਨੋਟਿਸ ਦਿੱਤੇ ਬਿਨਾਂ ਹੜਤਾਲ ਕਰਨਾ ਟਰੇਡ ਯੂਨੀਅਨ ਨਿਯਮਾਂ ਦੀ ਉਲੰਘਣਾ ਹੈ¢ ਤਿਉਹਾਰਾਂ ਦੇ ਸੀਜ਼ਨ ਕਾਰਨ ਸਾਡੀਆਂ ਸਾਰੀਆਂ ਯੂਨੀਅਨਾਂ ਜਲੰਧਰ ਦੇ ਵਸਨੀਕਾਂ ਦੇ ਨਾਲ ਖੜ੍ਹੀਆਂ ਹਨ ਤੇ ਇਹ ਯਕੀਨੀ ਬਣਾਉਣਗੀਆਂ ਕਿ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਵਿਚ ਕੋਈ ਕਮੀ ਨਾ ਰਹੇ¢ ਇਸ ਮÏਕੇ ਯੂਨੀਅਨ ਦੇ ਪ੍ਰਧਾਨ ਪਵਨ ਅਗਨੀਹੋਤਰੀ, ਪਵਨ ਬਾਬਾ, ਸੰਨ੍ਹੀ ਸੇਠੀ, ਗÏਰਵ ਗਿੱਲ, ਅਨਿਲ ਸਭਰਵਾਲ, ਛੋਟਾ ਰਾਜੂ ਹਰਜੀਤ ਬÏਬੀ, ਬਿੱਲਾ ਸਭਰਵਾਲ, ਗੁਰਬਿੰਦਰ ਸਿੰਘ ਬਿੱਟੂ, ਵਿਕੀ ਸਹੋਤਾ, ਅਮਰ ਕਲਿਆਣ, ਕਰਨ ਥਾਪਰ, ਰਾਹੁਲ ਸਭਰਵਾਲ ਹੁਸਨ ਲਾਲ, ਸੰਜੀਵ ਭਾਰਦਵਾਜ, ਰਾਜੀਵ ਗਿੱਲ, ਰਜਿੰਦਰ ਸਹੋਤਾ, ਨਰੇਸ਼ ਲੱਲਾ, ਵਿਕਰਮ ਜੋਣੀ, ਗੋਪਾਲ ਖੋਸਲਾ, ਪ੍ਰਦੀਪ ਸਰਵਟੇ, ਜੌਂਟੀ, ਪਰਮਜੀਤ ਸਿੰਘ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਹੈਪੀ ਤੇ ਹੋਰ ਵੀ ਹਾਜਰ ਸਨ |