14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

1.40 ਕਰੋੜ ਦੀ ਲਾਗਤ ਨਾਲ ਤਿਆਰ ਆਦਮਪੁਰ-ਭੋਗਪੁਰ ਰੋਡ ਤੋਂ ਪਿੰਡ ਦੂਹੜੇ ਦੀ ਸੜਕ ਦਾ ਪਵਨ ਟੀਨੂੰ ਨੇ ਕੀਤਾ ਉਦਘਾਟਨ <br/>

Ad Position 21
No active advertisement
1.40 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਸੜਕ ਦਾ ਉਦਘਾਟਨ ਕਰਦੇ ਪਵਨ ਕੁਮਾਰ ਟੀਨੂੰ ਸਮੇਤ ਵੱਖ ਵੱਖ ਪਿੰਡਾਂ ਦੇ ਸਰਪੰਚ ਪੰਚ | ਤਸਵੀਰ ਹਰਪ੍ਰੀਤ ਸਿੰਘ <br/> 25-09-2025
ਆਦਮਪੁਰ, 24 ਸਤੰਬਰ (ਹਰਪ੍ਰੀਤ ਸਿੰਘ)- ਵਿਧਾਨ ਸਭਾ ਹਲਕਾ ਆਦਮਪੁਰ ਦੇ ਅਧੀਨ ਆਉਂਦੇ ਆਦਮਪੁਰ ਭੋਗਪੁਰ ਤੋਂ ਪਿੰਡ ਦੂਹੜੇ 1.40 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖ ਕੇ ਉਦਘਾਟਨ ਸਮੂਹ ਪੰਚਾਇਤ ਦੀ ਅਗਵਾਈ ਹੇਠ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵਲੋਂ ਕੀਤਾ ਗਿਆ | ਜਾਣਕਾਰੀ ਦਿੰਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਆਦਮਪੁਰ ਭੋਗਪੁਰ ਰੋਡ ਤੋਂ ਪਿੰਡ ਬਡਾਲਾ ਤੋਂ ਮਨਸੂਰਪੁਰ ਦੂਹੜੇ, ਕਾਲੋਨੀ, ਅਲਾਵਲਪੁਰ ਰੋਡ ਗੋਲ ਪਿੰਡ ਤੱਕ 1.40 ਕਰੋੜ ਦੀ ਲਾਗਤ ਨਾਲ ਤਿਆਰ ਤਿਆਰ ਹੋਣ ਵਾਲੀਆਂ ਸੜਕਾਂ ਦਾ ਉਦਘਾਟਨ ਕੀਤਾ ਗਿਆ ਹੈ | ਕਰਨੈਲ ਸਿੰਘ ਰਾਣਾ ਪੰਚ ਅਤੇ ਪ੍ਰਧਾਨ ਟਰਾਂਸਪੋਰਟ ਹਲਕਾ ਵਿੰਗ ਆਪ ਪਾਰਟੀ ਵੱਲੋਂ ਪਵਨ ਟੀਨੂੰ ਦਾ ਧੰਨਵਾਦ ਕੀਤਾ | ਰਾਣਾ ਨੇ ਦੱਸਿਆ ਕਿ ਕਰੀਬ 15 ਸਾਲਾਂ ਤੋਂ ਪਿੰਡ ਨੂੰ ਆਉਣ ਵਾਲੀਆਂ ਸੜਕਾਂ ਦੀ ਹਾਲਤ ਖਸਤਾ ਹੋਣ ਕਰਕੇ ਪਿੰਡਾਂ ਨੂੰ ਆਉਣ ਵਾਲੀ ਬੱਸ ਸੇਵਾ ਵੀ ਬੰਦ ਹੋ ਗਈ ਸੀ ਜਿਸ ਕਰਕੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਲੋਕ ਪ੍ਰੇਸ਼ਾਨ ਸਨ | ਉਦਘਾਟਨ ਮੌਕੇ ਸਰਪੰਚ ਰਾਜਪ੍ਰੀਤ ਕੌਰ, ਕਰਨੈਲ ਸਿੰਘ, ਪ੍ਰਭਜੋਤ ਕੌਰ, ਦਲਬੀਰ ਕੌਰ, ਸੁਖਵਿੰਦਰਜੀਤ ਕੌਰ, ਸੁੱਚਾ ਰਾਮ ਸਮੂਹ ਪੰਚਾਇਤ ਮੈਂਬਰ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਹਰਕੀਤ ਸਿੰਘ ਨਿਝੱਰ ਕੁਆਰਡੀਨੇਟਰ ਕਿਸਾਨ ਵਿੰਗ ਹਲਕਾ ਆਦਮਪੁਰ, ਪਰਮਜੀਤ ਪੰਮਾ ਸੰਗਠਨ ਇੰਚਾਰਜ, ਦਿਲਬਾਗ ਸਿੰਘ ਪ੍ਰਧਾਨ ਵੈਲਫੇਅਰ ਕਮੇਟੀ, ਕਰਨੈਲ ਸਿੰਘ ਸੋਢੀ, ਗੁਰਦਿਆਲ ਸਿੰਘ ਜੰਗੀ, ਮਨਜੀਤ ਸਿੰਘ, ਅੰਮਿ੍ਤਪਾਲ ਸਿੰਘ ਮਨੀਲਾ, ਤਰਲੋਚਨ ਸਿੰਘ ਸਰਪੰਚ ਦੋਲੀਕੇ, ਬਲਜੀਤ ਸਿੰਘ ਲੈਕਚਰਾਰ,ਅਨੂਪ ਸਿੰਘ ਨੂਪੀ, ਜਸਕੀਤ ਸਿੰਘ ਸਰੋਵਾਦ, ਭੁਪਿੰਦਰ ਸਿੰਘ ਭਿੰਦਾ, ਕਿਸ਼ਨ ਚੰਦ ਸਾਬਕਾ ਸਰਪੰਚ, ਭੁਪਿੰਦਰ ਸਿੰਘ ਲਾਡੀ ਸੈਕਟਰੀ, ਰਮਨਦੀਪ ਕੌਰ ਸਰਪੰਚ ਬਡਾਲਾ, ਜਸਬੀਰ ਸਿੰਘ ਸਰਪੰਚ ਮਨਸੂਰਪੁਰ, ਦੀਪ ਦੂਹੜੇ ਸਮੇਤ ਆਪ ਪਾਰਟੀ ਵਰਕਰ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਭਾਈ ਘਨੱਈਆ ਜੀ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਅਲੀ ਮੁਹੱਲਾ ਦੀ ਮਹਿਲਾ ਸਤਿਸੰਗ ਕਮੇਟੀ ਨੇ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਦੇ ਸੰਬੰਧ 'ਚ ਕੀਤਾ ਸਤਿਸੰਗ <br/>
Ad Position 24