ਗੁਰਾਇਆ, 24 ਸਤੰਬਰ (ਬਲਵਿੰਦਰ ਸਿੰਘ)-ਇੱਥੇ ਸੰਧੂ ਕੰਪਲੈਕਸ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਗੁਰਾਇਆ ਬਲੱਡ ਸੇਵਾ ਵੱਲੋਂ ਸ੍ਰੀ ਰਾਧਾ ਕਿ੍ਸ਼ਨ ਚੈਰੀਟੇਬਲ ਸੁਸਾਇਟੀ , ਗੁਰਾਇਆ ਐਂਬੂਲੈਂਸ, ਰੋਟਰੀ ਕਲੱਬ ਗੁਰਾਇਆ, ਲਾਈਨਜ਼ ਕਲੱਬ ਗੁਰਾਇਆ ਅਤੇ ਬੁੱਢਾ ਦਲ ਫੁੱਟਬਾਲ ਕਲੱਬ ਗੁਰਾਇਆ ਦੇ ਸਹਿਯੋਗ ਨਾਲ ਲਗਾਇਆ ਗਿਆ | ਜਿਸ ਵਿਚ 58 ਖੂਨ ਦਾਨੀਆਂ ਨੇ ਖੂਨ ਦਾਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਾਇਆ ਬਲੱਡ ਸੇਵਾ ਦੇ ਪ੍ਰਧਾਨ ਹੈਪੀ ਮਾਹੀ ਨੇ ਦੱਸਿਆ ਕਿ ਗੁਰਾਇਆ ਦੇ ਸੰਧੂ ਕੰਪਲੈਕਸ 'ਚ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿਚ ਕੁੱਲ 58 ਖੂਨ ਦਾਨੀਆਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ਕੁਲਵਿੰਦਰ ਸਿੰਘ ਸੰਧੂ ਨੇ ਖ਼ੂਨਦਾਨ ਕੈਂਪ ਵਿਚ ਪਹੁੰਚ ਤੇ ਸਾਰਿਆਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਸਾਰਿਆਂ ਦੀ ਮਿਹਨਤ ਸਦਕਾ ਹੀ ਇਹ ਖ਼ੂਨਦਾਨ ਕੈਂਪ ਸੰਪੂਰਨ ਹੋਇਆ ਹੈ | ਇਸ ਮੌਕੇ ਤੇ ਰਾਜਾ ਅਟਵਾਲ ਫਿਲੌਰ, ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ, ਹਰਜਿੰਦਰ ਸਿੰਘ ਲੱਲੀਆਂ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਜਪਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਰਣਜੀਤ ਪਵਾਰ , ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਹਰਮੇਸ਼ ਲਾਲ ਚੌਹਾਨ, ਪ੍ਰਧਾਨ ਬਲਵਿੰਦਰ ਸ਼ਰਮਾ ਭਾਜਪਾ ਮੰਡਲ ਪ੍ਰਧਾਨ ਵਿਪਨ ਆਨੰਦ, ਫੁੱਟਬਾਲ ਕਲੱਬ ਦੇ ਪ੍ਰਧਾਨ ਬਹਾਦਰ ਸਿੰਘ ਘਟਾਉੜਾ, ਪ੍ਰਭਸ਼ਰਨ ਸਿੰਘ ਘਟਾਉੜਾ ,ਹਰਪਾਲ ਕੌਰ ਬਰਾਊਨ ਕੁੜੀ, ਸੁਰਜੀਤ ਸਿੰਘ ਜੀਤੀ, ਸਮਾਜ ਸੇਵਕ ਰਾਜਨ ਮੱਕੜ , ਰਵਿੰਦਰ ਗੋਇਲ , ਚੰਦਰ ਮੋਹਨ ਗੋਇਲ, ਪੱਤਰਕਾਰ ਪ੍ਰਮੋਦ ਕੌਸ਼ਲ ਰੋਮੀ, ਕੌਂਸਲਰ ਰਾਹੁਲ ਪੁੰਜ , ਕੌਂਸਲਰ ਜਸਬੀਰ ਸਿੰਘ ਘਟਾਉੜਾ, ਕੌਂਸਲਰ ਕਸ਼ਿਸ਼ ਹੀਰ , ਆਪ ਆਗੂ ਸੰਜੀਵ ਹੀਰ, ਮਾਰਕੀਟ ਕਮੇਟੀ ਗੁਰਾਇਆ ਦੇ ਸਾਬਕਾ ਚੇਅਰਮੈਨ ਦਾਰਾ ਸਿੰਘ ਰਾਏ, ਬਲਜਿੰਦਰ ਕਾਲਾ, ਰਾਕੇਸ਼ ਦੁੱਗਲ, ਮਨਿੰਦਰ ਲਾਡੀ, ਹਰਜਿੰਦਰ ਸਿੰਘ ਘਟਾਉੜਾ, ਅਸ਼ੋਕ ਕੁਮਾਰ ਗੁਗਨਾਨੀ , ਵਿਜੇ ਸ਼ਰਮਾ ਮੋਰੋਵਾਲੀਆ, ਮਨੋਹਰ ਲਾਲ ਕਾਲੜਾ, ਪਵਨ ਸ਼ਰਮਾ, ਸੁਨੀਲ ਕੁਮਾਰ ਸੰਨ੍ਹੀ , ਹਰਜੀਵਨ ਜੈਨ ਪ੍ਰਧਾਨ ਲਘੂ ਉਦਯੋਗ ਭਾਰਤੀ, ਗਿਆਨ ਚੰਦ ਚੌਂਕੜੀਆਂ, ਦੈਆ ਸ਼ੰਕਰ, ਅਮਰਜੀਤ ਸਿੰਘ ਢੇਸੀ, ਸੁਰਿੰਦਰ ਸਿੰਘ ਘਟਾਉੜਾ, ਹਰਮਿੰਦਰ ਪਾਲ ਸਿੰਘ ਸੋਨੰੂ , ਐਡਵੋਕੇਟ ਅਸ਼ਵਨੀ ਕੁਮਾਰ , ਰਜਨੀਸ਼ ਸ਼ਰਮਾ, ਰਮੇਸ਼ ਸ਼ਰਮਾ, ਕਮਲ ਵਾਲਮੀਕੀ, ਸ਼ਾਮ ਰਾਜ, ਸਰਬਜੀਤ ਸਿੰਘ ਸੱਗੂ, ਹਰਦੀਪ ਤਿਵਾੜੀ, ਗਗਨ ਢਿੱਲੋਂ ਅਤੇ ਹੋਰ ਹਾਜ਼ਰ ਸਨ |