ਕਰਤਾਰਪੁਰ, 24 ਸਤੰਬਰ (ਭਜਨ ਸਿੰਘ)-ਹਲਕਾ ਵਿਧਾਇਕ ਬਲਕਾਰ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਕਰਤਾਰਪੁਰ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ ਅਤੇ ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਸੀਜ਼ਨ ਦÏਰਾਨ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ¢ ਇਸ ਮÏਕੇ ਪੱਨਸਪ , ਪਨਗ੍ਰੇਨ ਤੇ ਮਾਰਕਫੈੱਡ ਵਲੋਂ ਝੋਨੇ ਦੀ ਲਗਭਗ 2000 ਕੁਵਿੰਟਲ ਸਰਕਾਰੀ ਖਰੀਦ ਕੀਤੀ ਗਈ ¢ ਇਸ ਮÏਕੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਗੁਪਤਾ, ਜਥੇਦਾਰ ਰਣਜੀਤ ਸਿੰਘ ਕਾਹਲੋਂ , ਪਵਨ ਮਰਵਾਹਾ, ਕੁਲਵਿੰਦਰ ਸਿੰਘ ਲੁੱਡੀ ਤੇ ਉਮੰਗ ਬੱਸੀ ਨੇ ਵਿਧਾਇਕ ਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕੀ ਹੜ੍ਹਾਂ ਤੇ ਬਰਸਾਤ ਕਾਰਨ ਖਰਾਬ ਹੋਈ ਝੋਨੇ ਦੀ ਫਸਲ ਉੱਪਰ ਪੰਜਾਬ ਸਰਕਾਰ 1988 ਵਿੱਚ ਆਏ ਹੜ੍ਹਾਂ ਦੀ ਤਰਜ 'ਤੇ ਕਿਸਾਨਾਂ ਅਤੇ ਸੈਲਰ ਮਾਲਕਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਦਾ ਜਲਦ ਐਲਾਨ ਕਰੇ ¢ ਇਸ ਮÏਕੇ ਵਿਧਾਇਕ ਬਲਕਾਰ ਸਿੰਘ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ. ਸਿਆਲੀ ਮਲਹੋਤਰਾ, ਚੇਅਰਮੈਨ ਮਾਰਕੀਟ ਕਮੇਟੀ ਗੁਰਪਾਲ ਸਿੰਘ, ਨਾਇਬ ਤਹਿਸੀਲਦਾਰ ਵਿਪਨ ਕੁਮਾਰ, ਡੀ ਐਫ ਐੱਸ ਸੀ ਹਰਵੀਨ ਕੌਰ, ਡੀ ਐਮ ਮਾਰਕਫੈੱਡ ਇੰਦਰਜੀਤ ਸਿੰਘ, ਡੀ ਐਮ ਪਨਸੱਪ ਗੁਰਵਿੰਦਰ ਸਿੰਘ, ਪ੍ਰਧਾਨ ਸਤੀਸ਼ ਗੁਪਤਾ, ਜਥੇਦਾਰ ਰਣਜੀਤ ਸਿੰਘ ਕਾਹਲੋਂ , ਪਵਨ ਮਰਵਾਹਾ, ਕੁਲਵਿੰਦਰ ਸਿੰਘ ਲੁੱਡੀ,ਉਮੰਗ ਬੱਸੀ, ਕੋਆਰਡੀਨੇਟਰ ਚਰਨਜੀਤ ਸਿੰਘ ਪੁਰੇਵਾਲ, ਵਰੁਣ ਬਾਵਾ, ਜਸਵਿੰਦਰ ਸਿੰਘ ਬਬਲਾ, ਸਰਪੰਚ ਹਰਜਿੰਦਰ ਸਿੰਘ ਰਾਜਾ, ਸਰਪੰਚ ਹਰਵਿੰਦਰ ਸਿੰਘ ਬਾਬਾ, ਪਿ੍ਤਪਾਲ ਸਿੰਘ ਬੱਲ, ਪੰਡਤ ਅਵਧ ਕੁਮਾਰ, ਸੰਤੋਖ ਸਿੰਘ, ਆਦਿ ਵੱਡੀ ਗਿਣਤੀ ਕਿਸਾਨ ਤੇ ਆੜਤੀ ਹਾਜ਼ਰ ਸਨ ¢