10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਭਗਵਾਨ ਵਾਲਮੀਕਿ ਪ੍ਰਗਟ ਉਤਸਵ ਸਮਾਗਮ ਹਵਨ ਯੱਗ ਦੇ ਨਾਲ ਆਰੰਭ

Ad Position 21
No active advertisement
ਅਜੀਤ ਡੈਸਕ 26-09-2025
ਜਲੰਧਰ, 25 ਸਤੰਬਰ (ਹਰਵਿੰਦਰ ਸਿੰਘ ਫੁੱਲ)-ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਕਰਵਾਏ ਹਵਨ ਯੱਗ ਨਾਲ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਸੰਬੰਧੀ ਸਮਾਗਮ ਆਰੰਭ ਹੋ ਗਏ | ਸੰਤ ਸਮਾਜ ਦੀ ਅਗਵਾਈ 'ਚ ਕਰਵਾਏ ਗਏ ਹਵਨ ਯੱਗ 'ਚ ਬਾਲ ਯੋਗੀ ਬਾਬਾ ਪ੍ਰਗਟ ਨਾਥ, ਬਾਬਾ ਰਾਜ ਕਿਸ਼ੋਰ, ਬਾਬਾ ਮਹਾ ਨਾਥ, ਬਾਬਾ ਅਮਰਜੀਤ ਕਾਦਰੀ, ਸੰਤ ਅਸ਼ੋਕ ਲੰਕੇਸ਼, ਬਾਬਾ ਜਗੀਰ ਸਿੰਘ, ਸੰਤ ਕਾਲੀ ਨਾਥ ਬਾਬਾ ਸੰਗਤ ਨਾਥ, ਮਹੰਤ ਕੇਸ਼ਵ ਅਤੇ ਬਾਬਾ ਨਵਜੀਤ ਭਦਰਵਾਜ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਵਿਸ਼ੇਸ਼ ਤੌਰ ਸ਼ਮੂਲੀਅਤ ਕਰ ਕੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ | ਸਮਾਗਮ 'ਚ 'ਅਜੀਤ' ਪ੍ਰਕਾਸ਼ਨ ਸਮੂਹ ਦੇ ਸੀਨੀਅਰ ਐਗਜ਼ੀਕਿਊਟਿਵ ਸ੍ਰੀਮਤੀ ਗੁਰਜੋਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਇਸ ਮੌਕੇ ਮੈਨੇਜਰ ਪਰਸਨਲ ਰਜਿੰਦਰ ਸਿੰਘ ਸ਼ੰਟੂ, ਰਿਪੁਦਮਨ ਸਿੰਘ ਜੌਲੀ, ਭਗਵਾਨ ਵਾਲਮੀਕਿ ਉਤਸਵ ਕਮੇਟੀ
ਪੰਜਾਬ ਦੇ ਪ੍ਰਧਾਨ ਅਤੇ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਦੇ ਚੇਅਰਮੈਨ ਵਿਪਨ ਸੱਭਰਵਾਲ ਵੀ ਉਨ੍ਹਾਂ ਦੇ ਨਾਲ ਸਨ | ਸ੍ਰੀਮਤੀ ਗੁਰਜੋਤ ਕੌਰ ਦਾ ਆਸ਼ਰਮ ਵਿਖੇ ਪਹੰੁਚਣ 'ਤੇ ਮਹਿਲਾ ਸਤਿਸੰਗ ਮੰਡਲੀ ਨੇ ਭਰਵਾਂ ਸਵਾਗਤ ਕੀਤਾ ਗਿਆ | ਉਨ੍ਹਾਂ ਭਗਵਾਨ ਵਾਲਮੀਕਿ ਮੰਦਰ ਵਿਖੇ ਨਤਮਸਤਕ ਹੋ ਕੇ ਹਵਨ ਯੱਗ 'ਚ ਹਾਜ਼ਰੀ ਭਰੀ | ਸੀ੍ਰਮਤੀ ਗੁਰਜੋਤ ਕੌਰ ਨੇ ਆਸ਼ਰਮ ਦੇ ਅਹਾਤੇ 'ਚ ਸਥਾਪਿਤ ਕੀਤੇ ਗਏ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇ.ਡੀ.ਭੰਡਾਰੀ, ਸਰਬਜੀਤ ਸਿੰਘ ਮੱਕੜ, ਸ਼ੀਤਲ ਅੰਗਰਾਲ, ਰਾਜੇਸ਼ ਵਿਜ, ਅਮਰਜੀਤ ਸਿੰਘ ਅਮਰੀ, ਡਿਪਟੀ ਮੇਅਰ ਮਲਕੀਤ ਸੁਭਾਨਾ, 'ਆਪ' ਆਗੂ ਰਾਜਵਿੰਦਰ ਕੌਰ ਥਿਆੜਾ, ਰੌਬਿਨ ਸਾਂਪਲਾ, ਕਾਕੂ ਆਹਲੂਵਾਲੀਆ, ਸਿੱਖ ਤਾਲਮੇਲ ਕਮੇਟੀ ਦੇ ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪਰਦੇਸੀ, ਗੁਰਦੀਪ ਸਿੰਘ ਲੱਕੀ, ਲੱਕੀ ਧੀਮਾਨ, ਡੀ.ਸੀ.ਪੀ. ਨਰੇਸ਼ ਡੋਗਰਾ, ਏ.ਡੀ.ਸੀ.ਪੀ.ਆਕਰਸ਼ੀ ਜੈਨ ਅਤੇ ਡੀ.ਐੱਸ.ਪੀ. ਸੰਜੇ ਚਾਹਲ ਵੀ ਉਨ੍ਹਾਂ ਦੇ ਨਾਲ ਸਨ | ਪ੍ਰਧਾਨ ਵਿਪਨ ਸੱਭਰਵਾਲ ਅਤੇ ਉਤਸਵ ਕਮੇਟੀ ਦੇ ਸਮੂਹ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਸਮਾਗਮ 'ਚ ਸ਼ਿਰਕਤ ਕੀਤੀ | ਇਸ ਮੌਕੇ ਵਿਪਨ ਸੱਭਰਵਾਲ ਨੇ ਕਿਹਾ ਕਿ ਹਵਨ ਯੱਗ ਦੇ ਨਾਲ ਹੀ ਪ੍ਰਗਟ ਉਤਸਵ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ | ਉਨ੍ਹਾਂ ਕਿਹਾ ਕਿ 27 ਸਤੰਬਰ ਨੂੰ ਬਾਅਦ ਦੁਪਹਿਰ ਪ੍ਰਾਚੀਨ ਭਗਵਾਨ ਵਾਲਮੀਕਿ ਮੰਦਰ ਅਲੀ ਮੁਹੱਲਾ ਤੋਂ ਭਗਵਾਨ ਵਾਲਮੀਕਿ ਤੀਰਥ ਅੰਮਿ੍ਤਸਰ ਲਈ ਸੰਤ ਸਮਾਜ ਦੀ ਅਗਵਾਈ 'ਚ ਬੱਸ ਯਾਤਰਾ ਰਵਾਨਾ ਹੋਵੇਗੀ | ਇਸ ਮੌਕੇ ਜਤਿੰਦਰ ਨਿੱਕਾ, ਅਸ਼ੋਕ ਭੀਲ, ਰਾਜੀਵ ਗੋਰਾ, ਗੁਲਜ਼ਾਰ ਖੋਸਲਾ, ਸ਼ਸ਼ੀ ਸ਼ਰਮਾ, ਬੰਟੂ ਸੱਭਰਵਾਲ, ਦੀਪਕ ਤੇਲੂ, ਚੇਤਨ ਨਾਹਰ, ਗੌਰਵ ਜੀ.ਕੇ., ਮਨੀ ਸੋਂਧੀ, ਚੇਤਨ ਹਾਂਡਾ, ਗੁਰਮੇਜ ਥਾਪਰ, ਵਿਕੀ ਗਿੱਲ, ਰਾਜਨ ਖੋਸਲਾ, ਪ੍ਰਸ਼ੋਤਮ ਸੋਂਧੀ, ਬਾਬੀ ਸੋਂਧੀ, ਜੰਮਸ ਅਜੇ ਖੋਸਲਾ, ਸੋਮਾ, ਅਨੰਦ ਬੈਂਸ, ਰਮਨ ਗਿੱਲ, ਅਭੀ ਸੱਭਰਵਾਲ, ਸੀਤਾ ਸੱਭਰਵਾਲ, ਨੀਨੂੰ ਸੱਭਰਵਾਲ, ਮਨਜੀਤ ਗਿੱਲ, ਏਕਤਾ ਨਾਹਰ, ਪ੍ਰਵੀਨ ਗਿੱਲ, ਆਸਾ ਸਹੋਤਾ, ਰਾਮ ਪਿਆਰੀ, ਟੀਸ਼ ਸੱਭਰਵਾਲ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ ਭਾਜਪਾ ਆਗੂਆਂ ਨੇ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਅਗਲੀ ਖ਼ਬਰ ਟਰਾਂਸਪੋਰਟ ਨਗਰ ਵਿਚ ਸੀਵਰੇਜ ਬੰਦ ਦੀ ਸਮੱਸਿਆ ਨੂੰ ਲੈ ਕੇ ਪ੍ਰਦਰਸ਼ਨ
Ad Position 24