ਜਲੰਧਰ, 26 ਸਤੰਬਰ (ਸ਼ਿਵ)-ਜੀ.ਟੀ.ਬੀ. ਨਗਰ ਅਮਨਦੀਪ ਸਿੰਘ ਉਬਰਾਏ ਨੇ ਨਿਗਮ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਦੇ ਕੇ ਐੱਸ.ਏ.ਐੱਸ. ਨਗਰ ਪਿੰਡ ਕਿੰਗਰਾ ਵਿਚ ਇੱਕ ਨਿਵਾਸੀ ਵੱਲੋਂ ਆਪਣੇ ਦੁਕਾਨ ਦੇ ਉੱਪਰ ਬਿਲਡਿੰਗ ਪਲਾਨ ਮਨਜ਼ੂਰ ਕੀਤੇ ਬਿਨਾਂ ਗੈਰ ਕਾਨੂੰਨੀ ਅਤੇ ਅਣਅਧਿਕਾਰਤ ਕੀਤੀ ਗਈ ਉਸਾਰੀ ਅਤੇ ਦੁਕਾਨ ਦੇ ਸਾਹਮਣੇ ਵਾਲੇ ਬਰਾਂਡੇ ਉੱਤੇ ਕਬਜ਼ੇ ਦੇ ਮਾਮਲੇ ਵਿਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਸ. ਉਬਰਾਏ ਦਾ ਕਹਿਣਾ ਸੀ ਕਿ ਉਕਤ ਉਸਾਰੀ ਗੈਰ-ਕਾਨੂੰਨੀ ਹੈ, ਜਿਸ ਨੂੰ ਢਾਹਿਆ ਜਾਣਾ ਚਾਹੀਦਾ ਹੈ | ਉਨਾਂ ਨੇ ਆਪਣੀ ਸ਼ਿਕਾਇਤ ਦੇ ਨਾਲ ਇਸ ਉਸਾਰੀ ਦੀਆਂ ਤਸਵੀਰਾਂ ਨੱਥੀ ਕੀਤੀਆਂ ਹਨ ਇਸ ਤੋਂ ਇਲਾਵਾ ਬਰਾਂਡੇ ਵਾਲੇ ਹਿੱਸੇ 'ਤੇ ਕਬਜ਼ੇ ਨੂੰ ਵੀ ਹਟਾਉਣ ਦੀ ਮੰਗ ਕੀਤੀ ਹੈ | ਸ. ਉਬਰਾਏ ਨੇ ਕਿਹਾ ਕਿ ਚਾਹੇ ਉਨਾਂ ਦੀ ਸ਼ਿਕਾਇਤ 'ਤੇ ਸ਼ਾਮ ਨੂੰ ਲੈਂਟਰ ਪਾਉਣ ਦੀ ਕਾਰਵਾਈ ਰੁਕਵਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਲੈਂਟਰ ਪਾ ਦਿੱਤਾ ਗਿਆ ਸੀ |