ਲਾਂਬੜਾ, 26 ਸਤੰਬਰ (ਪਰਮੀਤ ਗੁਪਤਾ)-ਜਲੰਧਰ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਲਾਂਬੜਾ ਦੇ ਮੁਖੀ ਬਲਬੀਰ ਸਿੰਘ ਦਾ ਅੱਜ ਥਾਣਾ ਲਾਂਬੜਾ ਤੋਂ ਪੁਲਿਸ ਲਾਈਨ ਜਲੰਧਰ ਤਬਾਦਲਾ ਕਰ ਮੰਡ ਚÏਾਕੀ ਇੰਚਾਰਜ ਐਸ.ਆਈ ਗੁਰਮੀਤ ਰਾਮ ਨੂੰ ਥਾਣਾ ਲਾਂਬੜਾ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ¢ ਥਾਣਾ ਲਾਂਬੜਾ ਦਾ ਨਵਾਂ ਮੁਖੀ ਨਿਯੁਕਤ ਹੋਣ ਉਪਰੰਤ ਸਬ ਇੰਸਪੈਕਟਰ ਗੁਰਮੀਤ ਰਾਮ ਵੱਲੋਂ ਸਮੂਹ ਥਾਣਾ ਸਟਾਫ ਨਾਲ ਮੀਟਿੰਗ ਕਰ ਪੁਲਿਸ ਮੁਲਾਜ਼ਮਾਂ ਨੂੰ ਇਲਾਕੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਥਾਣੇ ਚ ਆਉਣ ਵਾਲੇ ਹਰ ਆਮ ਨਾਗਰਿਕ ਦੀ ਸੁਣਵਾਈ ਪਹਿਲ ਦੇ ਆਧਾਰ ਤੇ ਕਰਨ ਸਬੰਧੀ ਹਦਾਇਤਾਂ ਦਿੱਤੀਆਂ ਗਈ ਜਿਸ ਉਪਰੰਤ ਉਨਾਂ ਵੱਲੋਂ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਜਲੰਧਰ ਨਕੋਦਰ ਕÏਮੀ ਰਾਜ ਮਾਰਗ ਤੇ ਲਾਂਬੜਾ ਬਾਜ਼ਾਰ ਵਿਖੇ ਨਾਕੇਬੰਦੀ ਕਰ ਵਾਹਨਾਂ ਦੀ ਜਾਂਚ ਕੀਤੀ ਗਈ¢ ਜ਼ਿਕਰਯੋਗ ਹੈ ਕਿ ਨਵ ਨਿਯੁਕਤ ਥਾਣਾ ਮੁਖੀ ਸਬ ਇੰਸਪੈਕਟਰ ਗੁਰਮੀਤ ਰਾਮ ਪਹਿਲਾਂ ਥਾਣਾ ਲਾਂਬੜਾ ਵਿਖੇ ਸਹਾਇਕ ਥਾਣਾ ਮੁਖੀ ਵਜੋਂ ਅਤੇ ਵੱਖ-ਵੱਖ ਚÏਾਕੀਆਂ ਵਿੱਚ ਚÏਾਕੀ ਇੰਚਾਰਜ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ¢