17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਜਦੋਂ ਸਾਰਾ ਦਿਨ ਸੋਸ਼ਲ ਮੀਡੀਆ ਸਮੇਤ 'ਇਲੈਕਟ੍ਰੋਨਿਕਸ ਮੀਡੀਆ' ਨੇ ਵੀ 'ਝੂਠੀ ਖਬਰ' ਨੂੰ ਖੂਬ ਪ੍ਰਚਾਰਿਆ! <br/>

Ad Position 21
No active advertisement
ਥਾਣਾ ਲੋਹੀਆਂ ਵਿਖੇ ਜਾਣਕਾਰੀ ਦਿੰਦੇ ਡੀ.ਐੱਸ.ਪੀ. ਉਂਕਾਰ ਸਿੰਘ ਬਰਾੜ ਅਤੇ ਥਾਣਾ ਮੁਖੀ ਗੁਰਸ਼ਰਨ ਸਿੰਘ | ਤਸਵੀਰ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 27-09-2025
ਲੋਹੀਆਂ ਖਾਸ, 26 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬੀਤੀ ਰਾਤ ਤੋਂ ਬਲਾਕ ਲੋਹੀਆਂ ਦੇ ਪਿੰਡ ਕੰਗ ਖੁਰਦ ਦੇ ਇੱਕ ਕਿਸਾਨ ਦੀ ਪਰਾਲੀ ਨੂੰ ਅੱਗ ਲਾਉਣ ਬਦਲੇ ਕੀਤੀ ਗਿ੍ਫਤਾਰੀ ਦੀ ਵਾਇਰਲ ਹੋ ਰਹੀ ਖਬਰ ਝੂਠੀ ਹੈ, ਇਹ ਜਾਣਕਾਰੀ ਦਿੰਦਿਆਂ ਥਾਣਾ ਲੋਹੀਆਂ ਵਿਖੇ ਸ਼ਾਹਕੋਟ ਦੇ ਡੀ.ਐੱਸ.ਪੀ. ਉਂਕਾਰ ਸਿੰਘ ਬਰਾੜ ਅਤੇ ਥਾਣਾ ਮੁਖੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਪੁੱਤਰ ਹਰੀ ਸਿੰਘ ਵਾਸੀ ਥੇਹ ਕੁਸ਼ਲਗੜ੍ਹ (ਕੰਗ ਖੁਰਦ) ਥਾਣਾ ਲੋਹੀਆਂ ਖਾਸ, ਜਿਸ ਨੇ ਆਪਣੀ ਕਾਸ਼ਤਕਾਰ ਜਮੀਨ 7 ਕਨਾਲ 16 ਮਰਲੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਸੀ ਅਤੇ ਉਸ 'ਤੇ ਧਾਰਾ 223 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੁਝ ਮੀਡੀਆ ਕਰਮੀ ਸੋਸ਼ਲ ਮੀਡੀਆ 'ਤੇ ਵੱਧ ਵਿਊ ਲੈਣ ਦੇ ਚੱਕਰ 'ਚ ਗਲਤ ਜਾਣਕਾਰੀ ਸਾਂਝੀ ਕਰ ਦਿੰਦੇ ਹਨ, ਅਜਿਹੀ ਹੀ ਇਹ ਗਿ੍ਫ਼ਤਾਰੀ ਦੀ ਵਾਇਰਲ ਕਲਿਪ ਹੈ | ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਝੋਨੇ ਦੀ ਪਰਾਲੀ ਨਾ ਸਾੜਨ, ਨਹੀਂ ਤਾਂ ਕਾਨੂੰਨੀ ਕਾਰਵਾਈ ਜਰੂਰ ਹੋਵੇਗੀ | ਦੱਸਣਯੋਗ ਹੈ ਕਿ ਕਿਸੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਸ਼ਰ ਹੋਈ ਇਸ ਕਿਸਾਨ ਦੀ ਗਿ੍ਫ਼ਤਾਰੀ ਸਬੰਧੀ ਝੂਠੀ ਖਬਰ ਨੂੰ ਜਿਥੇ ਸੋਸ਼ਲ ਮੀਡੀਆ ਨੇ ਖੂਬ ਪ੍ਰਚਾਰਿਆ ਉਥੇ ਇਲੈਕਟ੍ਰਾਨਿਕਸ ਮੀਡੀਆ ਵੀ ਪਿੱਛੇ ਨਾ ਰਿਹਾ, ਜਿਸ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰਾਂ ਨੇ ਵੀ ਇਸ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਸਰਕਾਰ ਨੂੰ ਝੋਨੇ ਦੀ ਪਰਾਲੀ ਦੇ ਇੰਤਜ਼ਾਮ ਨਾ ਕਰਨ ਲਈ ਵੀ ਕੋਸਿਆ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਚੇਅਰਮੈਨ ਢੰਡਾ ਦਾ ਕੀਤਾ ਸਨਮਾਨ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਆਯੁਰਵੈਦਿਕ ਦਿਵਸ ਮਨਾਇਆ
Ad Position 24